ਲੁਧਿਆਣਾ : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਿੱਖਾਂ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲਣ ਵਾਲੇ ਚੇਤਨ ਸ਼ਰਮਾ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ । ਪਰ ਉਸੇ ਸਮੇਂ ਸ਼ਿਵ ਸੈਨਾ ਦੇ ਉਥੋਂ ਲੰਘ ਰਹੇ ਲੀਡਰ ਨੂੰ ਰੋਕਿਆ ਗਿਆ ਤਾਂ ਉਸ ਨਾਲ ਸਿੱਖ ਜਥੇਬੰਦੀਆਂ ਦੀ ਬਹਿਸਬਾਜੀ ਹੋਈ ਅਤੇ ਮੌਜੂਦ ਨੌਜਵਾਨ ਨੇ ਸੈਨਾ ਲੀਡਰ ਦੀ ਗੱਡੀ ’ਤੇ ਹਮਲਾ ਵੀ ਕਰ ਦਿੱਤਾ । ਪਰ ਮੌਕੇ ’ਤੇ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਸਿੱਖਾਂ ਦੇ ਖਿਲਾਫ ਅਪਜਨਕ ਸ਼ਬਦ ਬੋਲਣ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਅਪਮਾਨਜਨਕ ਸ਼ਬਦ ਬੋਲਣ ਵਾਲੇ ਚੇਤਨ ਸ਼ਰਮਾ ਦੇ ਖਿਲਾਫ ਕਾਰਵਾਈ ਕਰਾਉਣ ਨੂੰ ਲੈ ਕੇ ਨਿਹੰਗ ਸਿੰਘ ਅਤੇ ਸਿੱਖ ਜਥੇਬੰਦੀਆਂ ਪੁਲਿਸ ਕਮਿਸ਼ਨਰ ਦਫਤਰ ਪਹੁੰਚੀਆਂ ਸਨ। ਜਦ ਉਹ ਪੁਲਿਸ ਦੇ ਅਧਿਕਾਰੀਆ ਨੂੰ ਮਿਲਣ ਗਏ, ਪਰ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਨਾ ਹੋਣ ਕਾਰਨ ਨਿਰਾਸ਼ ਹੋਏ ਨਿਹੰਗ ਸਿੰਘਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਫਿਰੋਜ਼ਪੁਰ ਰੋਡ ਉੱਪਰ ਜਾਮ ਲਗਾ ਦਿੱਤਾ। ਨਿਹੰਗ ਸਿੰਘ ਜਥੇਬੰਦੀਆਂ ਨੇ ਆਰੋਪ ਲਗਾਏ ਕੀ ਪੁਲਿਸ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਨਿਹੰਗ ਸਿੰਘ ਅਤੇ ਸਿੱਖ ਜਥੇਬੰਦੀਆਂ ਚੇਤਨ ਸ਼ਰਮਾ ਨਾਮ ਦਾ ਨੌਜਵਾਨ ਜੋ ਸੋਸ਼ਲ ਮੀਡੀਆ ’ਤੇ ਗੁਰੂ ਸਾਹਿਬਾਨ ਬਾਰੇ ਗਲਤ ਸ਼ਬਦ ਬੋਲ ਰਿਹਾ ਹੈ ਉਸ ਦੇ ਕਾਰਵਾਈ ਕਰਵਾਉਣ ਨੂੰ ਲੈ ਕੇ ਉੱਥੇ ਪਹੁੰਚੇ ਸਨ। ਜਦੋਂ ਪੁਲਿਸ ਅਧਿਕਾਰੀਆਂ ਨਾਲ ਨਿਹੰਗ ਸਿੰਘਾਂ ਅਤੇ ਸਿੱਖ ਜਥੇਬੰਦੀਆਂ ਨਾਲ ਉਨ੍ਹਾਂ ਦੀ ਮੁਲਾਕਾਤ ਨਹੀਂ ਹੋਈ ਤਾਂ ਨਿਰਾਸ਼ ਹੋਏ ਨਿਹੰਗ ਸਿੰਘਾਂ ਨੇ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ। ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਵੱਲੋਂ ਗਲਤ ਸ਼ਬਦ ਬੋਲਣ ਵਾਲੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਧਰਨਾ ਹਟਾਇਆ ਗਿਆ।





