ਫਰੀਦਕੋਟ : ਡਾ. ਪ੍ਰਗਿਆ ਜੈਨ (ਆਈ.ਪੀ.ਐਸ) ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਇੱਕ ਸੰਭਾਵਿਤ ਵੱਡੀ ਵਾਰਦਾਤ ਨੂੰ ਸਮੇਂ ਸਿਰ ਨਾਕਾਮ ਕਰਦਿਆ ਤੇਜਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ-ਖੋਹ ਕਰਨ ਦੀ ਤਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 05 ਮੈਬਰਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕੀਤਾ ਗਿਆ ਹੈ। ਇਸ ਕਾਰਵਾਈ ਨੂੰ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸੰਜੀਵ ਕੁਮਾਰ ਡੀ.ਐਸ.ਪੀ (ਸਬ ਡਵੀਜਨ) ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਕੋਟਕਪੂਰਾ ਦੀਆਂ ਪੁਲਿਸ ਟੀਮਾਂ ਵੱਲੋਂ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਸੰਦੀਪ ਸਿੰਘ ਉਰਫ ਸਿੱਪੂ (ਵਾਸੀ ਜੈਤੋ ਰੋਡ, ਕੋਟਕਪੂਰਾ), ਭਿੰਦਰ ਸਿੰਘ (ਵਾਸੀ ਜੈਤੋ ਰੋਡ, ਕੋਟਕਪੂਰਾ), ਅਮਨਦੀਪ ਸਿੰਘ ਉਰਫ ਕਾਕਾ (ਵਾਸੀ ਜੈਤੋ ਰੋਡ, ਕੋਟਕਪੂਰਾ), ਅਕਾਸ਼ ਉਰਫ ਗਿੱਲ (ਵਾਸੀ ਜੀਵਨ ਨਗਰ, ਕੋਟਕਪੂਰਾ) ਅਤੇ ਕਰਨਦੀਪ ਸਿੰਘ ਉਰਫ ਕੁੱਲੂ (ਵਾਸੀ ਦੇਵੀਵਾਲਾ ਰੋਡ, ਕੋਟਕਪੂਰਾ) ਵਜੋਂ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ ਮੌਕੇ ਪਰ 01 ਲੋਹੇ ਦੀ ਪਾਈਪ, 01 ਕ੍ਰਿਪਾਨ, 01 ਦਾਤ, 01 ਲੋਹੇ ਦਾ ਖੰਡਾ, 01 ਲੱਕੜ ਦਾ ਬੇਸਬਾਲ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵਿਆਂ ਮੁਤਾਬਿਕ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਏਰੀਆ ਵਿੱਚ ਮੌਜੂਦ ਸੀ ਤਾਂ ਉਹਨਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਸਾਰੇ ਵਿਅਕਤੀ ਜੁਰਮ ਕਰਨ ਦੇ ਆਦੀ ਹਨ, ਜੋ ਸੜਕ ਪਰ ਜਾਂਦੇ ਰਾਹਗੀਰਾਂ ਪਾਸੋ ਪੈਸੇ, ਮੋਬਾਇਲ ਫੋਨ ਅਤੇ ਮੋਟਰਸਾਈਕਲਾਂ ਦੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਜੋ ਜੈਤੋ ਰੋਡ ਬਾਈਪਾਸ ਲਿੰਕ ਰੋਡ ਕੋਟਕਪੂਰਾ ਪਾਸ ਲੁਕ ਛਿਪ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਉਕਤਾਨ ਸਾਰੇ ਦੋਸ਼ੀਆਂ ਨੂੰ ਮੌਕੇ ਪਰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ ਮੌਕੇ ਪਰ 01 ਲੋਹੇ ਦੀ ਪਾਈਪ, 01 ਕ੍ਰਿਪਾਨ, 01 ਦਾਤ, 01 ਲੋਹੇ ਦਾ ਖੰਡਾ ਅਤੇ 01 ਲੱਕੜ ਦਾ ਬੇਸਬਾਲ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 95 ਮਿਤੀ 10.05.2026 ਅਧੀਨ ਧਾਰਾ 310(4), 310(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ, ਗ੍ਰਿਫਤਾਰ ਦੋਸ਼ੀਆਂ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 08 ਮੁਕੱਦਮੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਨਿਭਾਈ ਜਾ ਰਹੀ ਹੈ। ਜ਼ਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਦਮ ਚੁੱਕਦੀ ਰਹੇਗੀ।





