ਕੁਸ਼ਤੀ ਜਗਤ ‘ਚ ‘ਜੱਸਾ ਪੱਟੀ’ ਦੇ ਨਾਮ ਨਾਲ ਮਸ਼ਹੂਰ ਰੁਸਤਮ- ਏ- ਹਿੰਦ ਜਸਕੰਵਰ ਸਿੰਘ ਪੱਟੀ ਆਪਣੇ ਸਾਥੀਆਂ ਸਮੇਤ ‘ਆਪ’ ‘ਚ ਹੋਏ ਸ਼ਾਮਲ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਚੰਡੀਗੜ੍ਹ : ਕੁਸ਼ਤੀ ਜਗਤ ’ਚ ‘ਜੱਸਾ ਪੱਟੀ’ ਦੇ ਨਾਮ ਨਾਲ ਮਸ਼ਹੂਰ ਰੁਸਤਮ- ਏ- ਹਿੰਦ ਜਸਕੰਵਰ ਸਿੰਘ ਪੱਟੀ ਆਪਣੇ ਸਾਥੀਆਂ ਸਮੇਤ ਅੱਜ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ ਗਏ। ਪਾਰਟੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੱਸਾ ਪੱਟੀ ਨੇ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਉੱਚਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਆਸ ਕਰਦੇ ਹਾਂ ਕਿ  ਉਹ ਤਨਦੇਹੀ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹਿਣਗੇ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ’ਚ ਜਨਮੇ ਜਸਕੰਵਰ ਸਿੰਘ ‘ਜੱਸਾ ਪੱਟੀ’ ਮੀਡੀਆ ਵਿੱਚ ਆਉਣ ਤੋਂ ਬਾਅਦ ਪਹਿਲਾਂ ਨਾਲੋਂ ਵੀ ਵੱਧ ਰੁੱਝ ਗਏ ਹਨ । ਜੱਸਾ ਪੱਟੀ ਜਿੱਥੇ ਵੀ ਕੁਸ਼ਤੀ ਲਈ ਜਾਂਦੇ ਹਨ ਉੱਥੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਹਰ ਉਮਰ ਵਰਗ ਦੇ ਲੋਕ ਆਪਣੇ ‘ਹੀਰੋ’ ਦੇ ਨਾਲ ਸੈਲਫੀ ਲੈਣ ਦੀ ਇੱਛਾ ਜਤਾਉਂਦੇ ਹਨ। 

ਜੱਸਾ ਪੱਟੀ ਨੇ ਪਹਿਲੀ ਵਾਰ 2009 ‘ਚ ਛਿੰਝ ‘ਚ ਕੁਸ਼ਤੀ ਘੁਲਿਆ ਸੀ ਤੇ ਉਦੋਂ ਉਨ੍ਹਾਂ ਉਮਰ 13 ਸਾਲ ਸੀ। ਆਪਣੇ ਕੁਸ਼ਤੀ ਕੈਰੀਅਰ ਦੌਰਾਨ ਉਨ੍ਹਾਂ ਬਹੁਤ ਦੌਲਤ ਤੇ ਸ਼ੋਹਰਤ ਹਾਸਲ ਕੀਤੀ। ਜੱਸਾ ਪੱਟੀ ਰਵਾਇਤੀ ਮਿੱਟੀ ਦੀ ਕੁਸ਼ਤੀ (ਦੰਗਲ) ਸਰਕਟ ਵਿੱਚ ਇੱਕ ਵਰਤਾਰਾ ਸੀ, ਜਿਸਨੂੰ “ਮਿੱਟੀ ਦਾ ਸ਼ੇਰ’’ ਅਤੇ “ਮਿੱਟੀ ਦੀ ਕੁਸ਼ਤੀ ਦਾ ਵਿਰਾਟ ਕੋਹਲੀ” ਉਪਨਾਮ ਮਿਲੇ । ਜੱਸਾ ਪੱਟੀ 1,500 ਤੋਂ ਵੱਧ ਦੰਗਲ ਖੇਡੇ ਹਨ।

ਜੱਸਾ ਪੱਟੀ ਉਸ ਵੇਲੇ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਤੁਰਕੀ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਪਹਿਲੇ ਹੀ ਮੁਕਾਬਲੇ ਵਿੱਚ ਸਿਰ ਤੋਂ ਪਟਕਾ ਲਾਹ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ।  ਜੱਸਾ ਮੁਤਾਬਕ, “28 ਜੁਲਾਈ ਨੂੰ ਯੂਕਰੇਨ ਦੇ ਪਹਿਲਵਾਨ ਖ਼ਿਲਾਫ਼ ਮੁਕਾਬਲੇ ਲਈ ਜਦੋਂ ਮੈਂ ਮੈਦਾਨ ਵਿੱਚ ਉਤਰਿਆ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਮੈਚ ਖੇਡਣ ਲਈ ਉਨ੍ਹਾਂ ਨੂੰ ਪਟਕਾ ਲਾਹੁਣਾ ਪਵੇਗਾ। ਜਿਸ ਤੋਂ ਮੈਂ ਨਾਂਹ ਕਰ ਦਿੱਤੀ ਅਤੇ ਇਹ ਫ਼ੈਸਲਾ ਲੈਣ ਲਈ ਮੈਨੂੰ ਸਿਰਫ਼ ਇੱਕ ਸੈਕਿੰਡ ਲੱਗਿਆ। ਮੈਂ ਆਪਣਾ ਸਿਰ ਢੱਕਣ ਲਈ ਸਿਰਫ਼ ਇੱਕ ਕੱਪੜਾ ਹੀ ਤਾਂ ਬੰਨਿਆ ਸੀ ਨਾ ਕਿ ਪਲਾਸਟਿਕ, ਲੋਹਾ ਜਾਂ ਲੱਕੜੀ, ਜਿਸ ਨਾਲ ਮੇਰੇ ਸਾਹਮਣੇ ਵਾਲੇ ਖਿਡਾਰੀ ਨੂੰ ਕੋਈ ਨੁਕਸਾਨ ਪਹੁੰਚਦਾ। ਮੈਨੂੰ ਪਟਕੇ ਸਮੇਤ ਖੇਡਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ।”

ਕੌਮਾਂਤਰੀ ਪਹਿਲਵਾਨ ਰਹਿ ਚੁੱਕੇ ਜਸਕੰਵਰ ਦੇ ਪਿਤਾ ਸਲਵਿੰਦਰ ਸਿੰਘ ਕਹਿੰਦੇ ਹਨ ਕਿ ਮੁਕਾਬਲੇ ਦੌਰਾਨ ਪਹਿਲਵਾਨ ਨੂੰ ਸਿਰ ਢਕਣ ਦੀ ਇਜਾਜ਼ਤ ਹੁੰਦੀ ਹੈ ਕਿਉਂਕਿ ਇਸ ਨਾਲ ਉਸਦੇ ਸਾਹਮਣੇ ਵਾਲੇ ਖਿਡਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਇਸੇ ਤਰ੍ਹਾਂ ਸਿਰ ਢੱਕਣ ਲਈ ਜਸਕੰਵਰ ਵੀ ਪਟਕਾ ਬੰਨਦੇ ਹਨ।
ਜੱਸਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਨੇ ਇਸ ਮਸਲੇ (ਪਟਕਾ ਬੰਨ ਕੇ ਖੇਡਣ ਦੀ ਇਜਾਜ਼ਤ ਨਾ ਦੇਣਾ) ਨੂੰ ਪ੍ਰਬੰਧਕਾਂ ਸਾਹਮਣੇ ਚੁੱਕਿਆ ਸੀ ਪਰ ਇਸ ਨਾਲ ਵੀ ਇਸ ਮਾਮਲੇ ਦਾ ਹੱਲ ਨਹੀਂ ਨਿਕਲਿਆ। ਜਸਕੰਵਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਕੋਚ ਨੇ ਹੁਣ ਇਹ ਮਾਮਲਾ ਭਾਰਤੀ ਕੁਸ਼ਤੀ ਸੰਘ ਦੇ ਸਾਹਮਣੇ ਚੁੱਕਿਆ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਲਾਤ ਪੈਦਾ ਹੋਣ ਤੋਂ ਰੋਕੇ ਜਾ ਸਕਣ।

ਜੱਸਾ ਪੱਟੀ ਕੈਰੀਅਰ ਵਿੱਚ ਇੱਕ ਵੱਡਾ ਮੋੜ 2018 ਵਿੱਚ ਆਇਆ, ਜਦੋਂ ਉਹ ਤੁਰਕੀ ਵਿੱਚ ਆਪਣੇ ਅੰਤਰਰਾਸ਼ਟਰੀ ਡੈਬਿਊ ਤੋਂ ਪਿੱਛੇ ਹਟ ਗਿਆ । ਰੈਫਰੀ ਨੇ ਉਸਨੂੰ ਆਪਣਾ ਪਟਕਾ ਉਤਾਰਨ ਲਈ ਕਿਹਾ, ਜਿਸ ਨੂੰ ਉਸਨੇ ਧਾਰਮਿਕ ਕਾਰਨਾਂ ਕਰਕੇ ਕਰਨ ਤੋਂ ਇਨਕਾਰ ਕਰ ਦਿੱਤਾ। ਆਪਣੇ ਵਿਲੱਖਣ ਸਟਾਈਲ ਅਤੇ ਦਸਤਖਤ ਵਾਲੇ ਟੈਟੂ ਲਈ ਜਾਣਿਆ ਜਾਂਦਾ, ਜੱਸਾ ਬੱਚਿਆਂ ਲਈ ਇੱਕ ਪ੍ਰਸਿੱਧ ਹਸਤੀ ਹੈ।

ਆਪਣੇ ਕੈਰੀਅਰ ਦੌਰਾਨ ਉਸ ਨੇ ਮਿੱਟੀ ਦੀ ਕੁਸ਼ਤੀ ਤੋਂ ਮੈਟ ਵਿੱਚ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਅਤੇ 2014 ਦੇ ਮੋਢੇ ਦੀ ਸੱਟ ਨੇ ਉਸ ਦੀ ਗਤੀ ਨੂੰ ਰੋਕਿਆ । ਜੱਸਾ ਪੱਟੀ ਦੀ ਰਿਟਾਇਰਮੈਂਟ ਨੂੰ ਸਥਾਨਕ ਕੁਸ਼ਤੀ ਦ੍ਰਿਸ਼ ਵਿੱਚ ਇੱਕ ਵੱਡੀ ਤਬਦੀਲੀ ਵਜੋਂ ਦੇਖਿਆ ਜਾਂਦਾ ਹੈ, ਜਿੱਥੇ ਉਸ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਇੱਕ ਪ੍ਰਮੁੱਖ ਚੈਂਪੀਅਨ ਮੰਨਿਆ ਜਾਂਦਾ ਸੀ। 2026 ’ਚ 32 ਸਾਲ ਦੀ  ਉਮਰ ’ਚ ਜੱਸਾ ਪੱਟੀ ਨੇ ਅੰਤਰਰਾਸ਼ਟਰੀ ਕੁਸ਼ਤੀ ਕੈਰੀਅਰ ਤੋਂ ਸੰਨਿਆਸ ਲੈ ਲਿਆ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.