ਸ਼ਿਮਲਾ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਹਿਮਾਚਲ ਪ੍ਰਦੇਸ਼ ਦੇ ਪੰਜ ਦਿਨਾਂ ਦੌਰੇ ‘ਤੇ ਸ਼ਿਮਲਾ ਪਹੁੰਚੇ। ਸ਼ਿਮਲਾ ਦੇ ਨੇੜੇ ਛਰਾਬੜਾ ਸਥਿਤ ਕਲਿਆਣੀ ਹੈਲੀਪੈਡ ‘ਤੇ ਅੱਜ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰਾਜਪਾਲ ਕਵਿੰਦਰ ਗੁਪਤਾ ਅਤੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਰਾਜ ਦੀ ਜਨਤਾ ਵੱਲੋਂ ਉਨ੍ਹਾਂ ਦਾ ਅਭਿਨੰਦਨ ਕੀਤਾ।
ਇਸ ਮੌਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ, ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਨਿਰੁੱਧ ਸਿੰਘ (ਜਿਨ੍ਹਾਂ ਨੂੰ ਰਾਸ਼ਟਰਪਤੀ ਦੇ ਦੌਰੇ ਲਈ ਮੰਤਰੀ-ਇਨ-ਵੇਟਿੰਗ ਨਾਮਜ਼ਦ ਕੀਤਾ ਗਿਆ ਹੈ), ਸੰਸਦ ਮੈਂਬਰ ਸੁਰੇਸ਼ ਕੁਮਾਰ ਕਸ਼ਯਪ, ਨਗਰ ਨਿਗਮ ਸ਼ਿਮਲਾ ਦੇ ਮੇਅਰ ਸੁਰਿੰਦਰ ਚੌਹਾਨ, ਮੁੱਖ ਸਕੱਤਰ ਸੰਜੇ ਗੁਪਤਾ, ਪੁਲਿਸ ਡਾਇਰੈਕਟਰ ਜਨਰਲ ਅਸ਼ੋਕ ਤਿਵਾਰੀ, ਚੀਫ਼ ਆਫ਼ ਸਟਾਫ਼ ਲੈਫਟੀਨੈਂਟ ਜਨਰਲ ਐੱਸ.ਐੱਸ. ਧਈਆ ਸਮੇਤ ਰਾਜ ਸਰਕਾਰ ਅਤੇ ਫ਼ੌਜ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।




