ਮੋਹਾਲੀ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਦਾ ਖੁਲਾਸਾ, 4 ਮੁਲਜ਼ਮ ਗ੍ਰਿਫਤਾਰ, ਸੋਨੇ ਦੇ ਗਹਿਣੇ, ਨਕਦੀ ਅਤੇ ਅਸਲਾ ਬਰਾਮਦ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਦਿਲਪ੍ਰੀਤ ਸਿੰਘ, ਆਈ.ਪੀ.ਐਸ., ਕਪਤਾਨ ਪੁਲਿਸ ਸਿਟੀ, ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਮਿਤੀ 14-02-2026 ਨੂੰ ਕੋਠੀ ਨੰਬਰ 484, ਸੈਕਟਰ-77, ਮੋਹਾਲੀ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਸਫਲਤਾਪੂਰਵਕ ਟਰੇਸ ਕਰਦਿਆਂ ਚੋਰ ਗਿਰੋਹ ਦੇ 04 ਦੋਸ਼ੀਆਂ/ਦੋਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਕਰੀਬ 37 ਤੋਲੇ ਸੋਨੇ ਦੇ ਗਹਿਣੇ, 1,50,000 ਰੁਪਏ ਨਕਦ, ਇੱਕ ਪਿਸਟਲ .30 ਬੋਰ ਸਮੇਤ 02 ਜਿੰਦਾ ਰੌਂਦ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪ੍ਰਸ਼ੋਤਮ ਵਸ਼ਿਸਟ ਪੁੱਤਰ ਰਾਜ ਕੁਮਾਰ ਵਾਸੀ ਸੁਨਾਮ, ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸੋਹਾਣਾ ਵਿੱਚ ਮੁਕੱਦਮਾ ਨੰਬਰ 43 ਮਿਤੀ 15-02-2026 ਅਧੀਨ ਧਾਰਾਵਾਂ 305(ਅ), 61(2), 317(2) ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ ਤਹਿਤ ਨਾ-ਮਾਲੂਮ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਹ 14-02-2026 ਨੂੰ ਆਪਣੀ ਭਾਣਜੀ ਦੇ ਵਿਆਹ ਸਮਾਗਮ ਲਈ ਮੋਹਾਲੀ ਵਿਖੇ ਆਪਣੀ ਭੈਣ ਦੇ ਘਰ ਟਿਕੇ ਹੋਏ ਸਨ ਅਤੇ ਰਾਤ ਸਮੇਂ ਉਨ੍ਹਾਂ ਦੇ ਕਮਰੇ ਵਿੱਚੋਂ ਗਹਿਣਿਆਂ ਅਤੇ ਹੋਰ ਸਮਾਨ ਨਾਲ ਭਰੀ ਅਟੈਚੀ ਚੋਰੀ ਹੋ ਗਈ ਸੀ।

ਉਨ੍ਹਾਂ ਹੋਰ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਐਸ.ਪੀ. ਮੋਹਾਲੀ ਵੱਲੋਂ ਇਸ ਕੇਸ ਨੂੰ ਹਰ ਹਾਲਤ ਵਿੱਚ ਟਰੇਸ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਸਬੰਧ ਵਿੱਚ ਥਾਣਾ ਸੋਹਾਣਾ ਅਤੇ ਸੀ.ਆਈ.ਏ. ਸਟਾਫ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ। ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ ਗਿੱਲ, ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਜਾਂਚ) ਅਤੇ ਸ਼੍ਰੀ ਹਰਸਿਮਰਨ ਸਿੰਘ ਬੱਲ, ਉਪ ਕਪਤਾਨ ਪੁਲਿਸ ਸਿਟੀ-2, ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਅਗਵਾਈ ਵਿੱਚ ਟੀਮਾਂ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਦੋਸ਼ੀਆਂ ਦਾ ਪਤਾ ਲਗਾਇਆ ਗਿਆ।
ਕਾਰਵਾਈ ਦੌਰਾਨ ਦੋਸ਼ੀਆਂ/ਦੋਸ਼ਣ ਨੂੰ ਮਿਤੀ 11-03-2026 ਨੂੰ ਮਕਲੌਡਗੰਜ, ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ, ਜਦਕਿ ਇੱਕ ਦੋਸ਼ੀ ਨੂੰ ਬੱਸ ਸਟੈਂਡ ਲੁਧਿਆਣਾ ਨੇੜੇ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ਣ ਨੇਹਾ ਧਮੀਜਾ, ਜੋ ਪਿਛਲੇ 4-5 ਮਹੀਨਿਆਂ ਤੋਂ ਸ਼ਿਕਾਇਤਕਰਤਾ ਦੇ ਘਰ ਬੇਬੀ ਕੇਅਰ ਦੇ ਰੂਪ ਵਿੱਚ ਕੰਮ ਕਰ ਰਹੀ ਸੀ, ਨੂੰ ਘਰ ਵਿੱਚ ਮੌਜੂਦ ਗਹਿਣਿਆਂ ਅਤੇ ਸਮਾਨ ਬਾਰੇ ਪੂਰੀ ਜਾਣਕਾਰੀ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਯੋਜਨਾ ਬਣਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਤੋਂ ਇਲਾਵਾ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਚੋਰੀ ਕੀਤੀ ਰਕਮ ਨਾਲ ਉਨ੍ਹਾਂ ਵੱਲੋਂ ਹੋਰ ਵਾਰਦਾਤਾਂ ਕਰਨ ਦੇ ਉਦੇਸ਼ ਨਾਲ ਮੱਧ ਪ੍ਰਦੇਸ਼ ਤੋਂ ਇੱਕ ਨਜਾਇਜ਼ ਪਿਸਟਲ ਅਤੇ ਗੋਲਾ-ਬਾਰੂਦ ਵੀ ਖਰੀਦਿਆ ਗਿਆ ਸੀ।

ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ:

ਬਲਕਾਰ ਸਿੰਘ ਉਰਫ ਬੌਬੀ (ਉਮਰ ਕਰੀਬ 21 ਸਾਲ), ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ,
ਜਸਕਰਨ ਸਿੰਘ ਉਰਫ ਜੱਸ (ਉਮਰ ਕਰੀਬ 26 ਸਾਲ), ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ,
ਪ੍ਰਿਤਪਾਲ ਸਿੰਘ ਉਰਫ ਅਰਸ਼ੀ (ਉਮਰ ਕਰੀਬ 19 ਸਾਲ), ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ (ਪਹਿਲਾਂ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ) ਅਤੇ
ਨੇਹਾ ਧਮੀਜਾ (ਉਮਰ ਕਰੀਬ 26 ਸਾਲ), ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ।

ਬਰਾਮਦਗੀ ਦਾ ਵੇਰਵਾ:

ਇੱਕ ਪਿਸਟਲ .30 ਬੋਰ ਸਮੇਤ 02 ਜਿੰਦਾ ਰੌਂਦ,
ਕਰੀਬ 37 ਤੋਲੇ ਸੋਨੇ ਦੇ ਗਹਿਣੇ,
ਰੁਪਏ 1,50,000 ਨਕਦ,
ਚੋਰੀ ਦੀ ਰਕਮ ਨਾਲ ਖਰੀਦਿਆ ਫਰਨੀਚਰ ਅਤੇ ਇਲੈਕਟ੍ਰਾਨਿਕ ਸਮਾਨ।
ਵਾਰਦਾਤ ਵਿੱਚ ਵਰਤੀ ਗਈ ਕਾਰ ਮਾਰਕਾ ਸਵਿਫਟ ਡਿਜਾਇਰ।

ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਇਸ ਵੇਲੇ ਪੁਲਿਸ ਰਿਮਾਂਡ ‘ਤੇ ਹਨ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਵੱਲੋਂ ਗਹਿਣਿਆਂ ਅਤੇ ਨਕਦੀ ਤੋਂ ਇਲਾਵਾ ਹੋਰ ਸਮਾਨ ਨੂੰ ਚੋਰੀ ਕਰਨ ਤੋਂ ਬਾਅਦ ਨੀਲੋਂ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਮੋਹਾਲੀ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.