ਤਹਿਰਾਨ: ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਜੰਗ ਜਾਰੀ ਹੈ। ਅੱਜ ਇਜ਼ਰਾਈਲੀ ਰੱਖਿਆ ਬਲਾਂ ਨੇ ਇਰਾਨੀ ਕਮਾਂਡਰ ਗੁਲਾਮਰੇਜ਼ਾ ਸੁਲੇਮਾਨੀ ਨੂੰ ਮਾਰਨ ਦਾ ਦਾਅਵਾ ਕੀਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਇਰਾਨੀ ਰੈਵੋਲਿਊਸ਼ਨਰੀ ਗਾਰਡਜ਼ ਫੋਰਸਿਜ਼ (IRGS) ਦੀ ਬਾਸੀਜ ਯੂਨਿਟ ਦੇ ਮੁਖੀ ਨੂੰ ਮਾਰ ਦਿੱਤਾ ਹੈ, ਜੋ ਪਿਛਲੇ ਛੇ ਸਾਲਾਂ ਤੋਂ ਬਾਸੀਜ ਯੂਨਿਟ ਦੇ ਕਮਾਂਡਰ ਵਜੋਂ ਸੇਵਾ ਨਿਭਾ ਰਿਹਾ ਸੀ।
ਲਾਰੀਜਾਨੀ ਦੀ ਮੌਤ ਦਾ ਦਾਅਵਾ
ਇਜ਼ਰਾਈਲ ਨੇ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਨੂੰ ਕੱਲ੍ਹ ਰਾਤ ਇੱਕ ਹਵਾਈ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ। ਲਾਰੀਜਾਨੀ ਨੂੰ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਅਧਿਕਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲਾਂਕਿ, ਇਰਾਨ ਨੇ ਅਜੇ ਤੱਕ ਇਨ੍ਹਾਂ ਇਜ਼ਰਾਈਲੀ ਦਾਅਵਿਆਂ ਦਾ ਅਧਿਕਾਰਤ ਤੌਰ ‘ਤੇ ਜਵਾਬ ਨਹੀਂ ਦਿੱਤਾ ਹੈ।





