ਦਿੱਲੀ। ਪੂਰਵੀ ਦਿੱਲੀ ਦੇ ਵਿਸ਼ਵਾਸ ਨਗਰ ਵਿੱਚ ‘ਸੰਤੋਸ਼ ਰੈਸੀਡੈਂਸੀ’ ਨਾਮਕ ਹੋਟਲ ਤੋਂ ਇੱਕ ਮੁਟਿਆਰ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜ਼ਖ਼ਮੀ ਮੁਟਿਆਰ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ, ਸਵਾ ਇੱਕ ਵਜੇ ਦੇ ਕਰੀਬ ਮੁਟਿਆਰ ਨੇ ਹੋਟਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੱਸਿਆ ਗਿਆ ਹੈ ਕਿ ਮੁਟਿਆਰ ਦੁਪਹਿਰ 12 ਵਜੇ ਇੱਕ ਨੌਜਵਾਨ ਨਾਲ ਹੋਟਲ ਦੇ ਅੰਦਰ ਗਈ ਸੀ। ਇਸ ਤੋਂ ਕੁਝ ਦੇਰ ਬਾਅਦ ਨੌਜਵਾਨ ਹੋਟਲ ਤੋਂ ਚਲਾ ਗਿਆ, ਪਰ ਮੁਟਿਆਰ ਨੇ ਹੋਟਲ ਦੇ ਕਮਰੇ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ।
ਮੁਟਿਆਰ ਨੇ ਹੋਟਲ ਦੇ ਕਮਰੇ ਤੋਂ ਛਾਲ ਕਿਉਂ ਮਾਰੀ ਹੈ?
ਇਸ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਵੈਲੇਨਟਾਈਨ-ਡੇਅ ਮਨਾਉਣ ਨੂੰ ਲੈ ਕੇ ਦੋਵਾਂ ਵਿਚਕਾਰ ਵਿਵਾਦ ਹੋਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਨੁਸਾਰ, ਇਹ ਮੁਟਿਆਰ ਸੁੰਦਰ ਨਗਰੀ ਦੀ ਰਹਿਣ ਵਾਲੀ ਹੈ। ਉਹ ਜਿਸ ਨੌਜਵਾਨ ਦੇ ਨਾਲ ਹੋਟਲ ਵਿੱਚ ਆਈ ਸੀ, ਉਹ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਸਥਿਤ ਬੁਗਰਾਸੀ ਦਾ ਰਹਿਣ ਵਾਲਾ ਹੈ।






