ਸਰਕਾਰ ਨੇ ਅਮਰੀਕਾ ਸਾਹਮਣੇ ਸਮਰਪਣ ਕੀਤਾ : ਰਾਹੁਲ ਗਾਂਧੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਬੁਧਵਾਰ ਨੂੰ ਦੋਸ਼ ਲਾਇਆ ਨਰਿੰਦਰ ਮੋਦੀ ਸਰਕਾਰ ਨੇ ਪੂਰੀ ਤਰ੍ਹਾਂ ਸਮਰਪਣ ਕਰ ਦਿਤਾ ਹੈ ਅਤੇ ਉਸ ਨੂੰ ‘ਸ਼ਰਮ ਆਉਣੀ ਚਾਹੀਦੀ ਹੈ ਕਿ ਉਸ ਨੇ ਭਾਰਤ ਮਾਤਾ ਨੂੰ ਵੇਚ ਦਿਤਾ ਹੈ।’
ਉਨ੍ਹਾਂ ਨੇ ਕੇਂਦਰੀ ਬਜਟ ਉਤੇ ਚਰਚਾ ਵਿਚ ਹਿੱਸਾ ਲੈਂਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਤਰ੍ਹਾਂ ਦਾ ਸਮਝੌਤਾ ਕਰਨ ਲਈ ਮਜਬੂਰ ਹੋਏ ਕਿਉਂਕਿ ਅਮਰੀਕਾ ਨੇ ਉਨ੍ਹਾਂ ਦੀ ‘ਗਰਦਨ ਫੜੀ ਹੋਈ ਹੈ।’ 

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਟੋਕਾ-ਟਾਕੀ ਵਿਚਕਾਰ ਇਹ ਵੀ ਕਿਹਾ ਕਿ ਭਾਰਤ-ਅਮਰੀਕਾ ਸਮਝੌਤੇ ’ਚ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨੂੰ ਦਰੜ ਦਿਤਾ ਗਿਆ, ਜਿਵੇਂ ਅੱਜ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਅਤੇ ਅੱਗੇ ਵੀ ਕੋਈ ਨਹੀਂ ਕਰੇਗਾ। 
ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਉਤੇ ਨਿਸ਼ਾਨਾ ਲਾਉਂਦਿਆਂ ਅਮਰੀਕਾ ’ਚ ਇਕ ਭਾਰਤੀ ਉਦਯੋਗਪਤੀ ਵਿਰੁਧ ਦਰਜ ਮਾਮਲੇ ਅਤੇ ਕੌਮਾਂਤਰੀ ਪੱਧਰ ’ਤੇ ਚਰਚਿਤ ਇਕ ਮਾਮਲੇ ਦਾ ਜ਼ਿਕਰ ਕੀਤਾ, ਜਿਸ ਉਤੇ ਪੀਠਾਸੀਨ ਸਭਾਪਤੀ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਰੀਕਾਰਡ ’ਚ ਸ਼ਾਮਲ ਨਹੀਂ ਹੋਵੇਗਾ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਜੋ ਦੋਸ਼ ਲਾਏ ਹਨ ਉਨ੍ਹਾਂ ਦੋਸ਼ਾਂ ਨੂੰ ਤਸਦੀਕ ਕਰਨਾ ਚਾਹੀਦਾ ਹੈ, ਜਿਸ ਉਤੇ ਕਾਂਗਰਸ ਨੇਤਾ ਨੇ ਕਿਹਾ ਕਿ ਉਹ ਇਸ ਲਈ ਤਿਆਰ ਹਨ। 

ਰਾਹੁਲ ਗਾਂਧੀ ਨੇ ਕਿਹਾ, ‘‘ਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ ’ਤੇ ਹੋਈ ਕਿ ਅਮਰੀਕਾ-ਭਾਰਤ ਵਪਾਰ ਸਮਝੌਤੇ ’ਚ ਕੀ ਹੋਇਆ। ਜੇਕਰ ਅਸੀਂ ‘ਇੰਡੀਆ’ ਗਠਜੋੜ (ਦੀ ਸਰਕਾਰ ’ਚ) ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰ ਰਿਹਾ ਹੁੰਦਾ, ਤਾਂ ਅਸੀਂ ਇਕ ਗੱਲ ਬਿਲਕੁਲ ਸਾਫ਼ ਕਰਦੇ ਕਿ ਇਸ ਪੂਰੇ ਸਮੀਕਰਣ ’ਚ ਸਭ ਤੋਂ ਅਹਿਮ ਪੂੰਜੀ ਭਾਰਤੀ ਡੇਟਾ ਹੈ। ਜੇਕਰ ਅਮਰੀਕਾ ਡਾਲਰ ਨੂੰ ਸੁਰੱਖਿਅਤ ਰਖਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਮੰਨਣਾ ਹੋਵੇਗਾ ਕਿ ਭਾਰਤੀ ਡੇਟਾ ਇਕ ਰਣਨੀਤਕ ਪੂੰਜੀ ਹੈ ਅਤੇ ਕਿਸੇ ਵੀ ਚਰਚਾ ਨੂੰ ਬਰਾਬਰੀ ਦੇ ਪੱਧਰ ’ਤੇ ਹੋਣਾ ਚਾਹੀਦਾ ਹੈ, ਮਾਲਕ ਅਤੇ ਨੌਕਰ ਵਾਂਗ ਨਹੀਂ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਹ ਵੀ ਸਪੱਸ਼ਟ ਕਰਦੇ ਕਿ ਭਾਰਤ ਦੀ ਊਰਜਾ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਅਜੇ ਜਿਥੇ ਅਮਰੀਕਾ ਅਪਣੇ ਕਿਸਾਨਾਂ ਦੀ ਰਾਖੀ ਕਰੇਗਾ, ਉਥੇ ਅਸੀਂ ਅਪਣੇ ਕਿਸਾਨਾਂ ਦੀ ਰਾਖੀ ਕਰਾਂਗੇ। ‘ਇੰਡੀਆ’ ਗਠਜੋੜ ਦੀ ਸਰਕਾਰ ਬਰਾਬਰੀ ਦੀ ਤਾਕਤ ਵਾਂਗ ਗੱਲਬਾਤ ਕਰਦੀ, ਭਾਰਤ ਨੂੰ ਪਾਕਿਸਤਾਨ ਦੇ ਬਰਾਬਰ ਨਹੀਂ ਖੜ੍ਹਾ ਕਰਨ ਦਿੰਦੀ ਅਤੇ ਅਜਿਹੇ ਕਿਸੇ ਵੀ ਪ੍ਰਤੀਕਾਤਮਕ ਅਪਮਾਨ ਦਾ ਸਖ਼ਤ ਵਿਰੋਧ ਦਰਜ ਕਰਵਾਉਂਦੀ।’’
ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਇਸ ਸਮਝੌਤੇ ’ਚ ਮੋਦੀ ਸਰਕਾਰ ਨੇ ਡਿਜੀਟਲ ਵਪਾਰ ਦੇ ਨਿਯਮਾਂ ਉਤੇ ਕੰਟਰੋਲ ਛੱਡ ਦਿਤਾ, ‘ਡੇਟਾ ਡਿਜੀਟਲਾਈਜੇਸ਼ਨ’ ਹਟਾਇਆ, ਅਮਰੀਕਾ ਨੂੰ ਡੇਟਾ ਦਾ ਮੁਕਤ ਪ੍ਰਵਾਹ ਕਰਨ ਦੀ ਇਜਾਜ਼ਤ ਦਿਤੀ, ਡਿਜੀਟਲ ਟੈਕਸ ਉਤੇ ਹੱਦ ਲਗਾ ਦਿਤੀ, ਸੋਰਸ ਕੋਡ ਪ੍ਰਗਟਾਵਾ ਕਰਨ ਦੀ ਸ਼ਰਤ ਹਟਾ ਦਿਤੀ ਅਤੇ ਵੱਡੀਆਂ ਟੈੱਕ ਕੰਪਨੀਆਂ ਨੂੰ ਲੰਮੇ ‘ਟੈਕਸ ਹੋਲੀਡੇ’ (ਲੰਮੇ ਸਮੇਂ ਤਕ ਟੈਕਸ ਤੋਂ ਛੋਟ) ਦੇ ਦਿਤੀ।’’

ਉਨ੍ਹਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰੀ ਭਾਰਤੀ ਕਿਸਾਨ ਇਕ ਭਿਆਨਕ ਤੂਫ਼ਾਨ ਦਾ ਸਾਹਮਣਾ ਕਰ ਰਹੇ ਹਨ।  ਰਾਹੁਲ ਗਾਂਧੀ ਦਾ ਕਹਿਣਾ ਸੀ, ‘‘ਤੁਸੀਂ (ਸਰਕਾਰ ਨੇ) ਹਜ਼ਾਰਾਂ ਏਕੜ ’ਚ ਫੈਲੇ ਅਮਰੀਕੀ ਖੇਤਾਂ ਲਈ ਦਰਵਾਜ਼ਾ ਖੋਲ੍ਹ ਦਿਤਾ ਹੈ, ਜਿਸ ਨਾਲ ਸਾਡੇ ਛੋਟੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਦਰੜ ਦਿਤਾ ਗਿਆ ਹੈ। ਇਹ ਬੇਹੱਦ ਸ਼ਰਮਨਾਕ ਹੈ ਅਤੇ ਨਾ ਤੁਹਾਡੇ ਤੋਂ (ਨਰਿੰਦਰ ਮੋਦੀ) ਪਹਿਲਾਂ ਕਿਸੇ ਪ੍ਰਧਾਨ ਮੰਤਰੀ ਨੇ ਅਜਿਹਾ ਕੀਤਾ ਅਤੇ ਨਾ ਤੁਹਾਡੇ ਬਾਅਦ ਕੋਈ ਅਜਿਹਾ ਕਰਨ ਦੀ ਹਿੰਮਤ ਕਰੇਗਾ।’’

ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਨੂੰ ਭਾਰਤ ਦੀ ਵਿੱਤ ਵਿਵਸਥਾ ਅਤੇ ਊਰਜਾ ਨੂੰ ਭਾਰਤ ਦੇ ਹੀ ਵਿਰੁਧ ਹਥਿਆਰ ਵਾਂਗ ਪ੍ਰਯੋਗ ਕਰਨ ਦੀ ਛੋਟ ਦੇ ਦਿਤੀ ਗਈ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਤੁਸੀਂ ਇਸ ਸਦਨ ’ਚ ਆ ਕੇ ਇਸ ਦਾ ਬਚਾਅ ਕਿਸ ਤਰ੍ਹਾਂ ਕਰ ਸਕਦੇ ਹੋ? ਜੋ ਕੁਝ ਤੁਸੀਂ ਸੌਂਪ ਰਹੇ ਹੋ, ਉਸ ਉਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ?’’ ਉਨ੍ਹਾਂ ਦੋਸ਼ ਲਾਇਆ, ‘‘ਤੁਸੀਂ (ਸਰਕਾਰ ਨੇ) ਭਾਰਤ ਨੂੰ ਵੇਚ ਦਿਤਾ ਹੈ। ਕੀ ਤੁਹਾਨੂੰ ਭਾਰਤ ਨੂੰ ਵੇਚਣ ਉਤੇ ਸ਼ਰਮ ਨਹੀਂ ਆਉਂਦੀ? ਤੁਸੀਂ ਸਾਡੀ ਭਾਰਤ ਮਾਤਾ ਨੂੰ ਵੇਚ ਦਿਤਾ ਹੈ।’’
ਰਾਹੁਲ ਗਾਂਧੀ ਦਾ ਇਹ ਵੀ ਕਹਿਣਾ ਸੀ, ‘‘ਦਿਲਚਸਪ ਗੱਲ ਇਹ ਹੈ ਕਿ ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਆਮ ਹਾਲਾਤ ’ਚ ਕਦੇ ਭਾਰਤ ਨੂੰ ਨਹੀਂ ਵੇਚਦੇ। ਤੁਸੀਂ ਜਾਣਦੇ ਹੋ ਉਨ੍ਹਾਂ ਨੇ ਭਾਰਤ ਨੂੰ ਕਿਉਂ ਵੇਚਿਆ? ਕਿਉਂਕਿ ਉਨ੍ਹਾਂ ਨੇ (ਅਮਰੀਕਾ ਨੇ) ਉਨ੍ਹਾਂ ਦੀ ਗਰਦਨ ਫੜੀ ਹੋਈ ਹੈ… ਅਸੀਂ ਪ੍ਰਧਾਨ ਮੰਤਰੀ ਦੀਆਂ ਅੱਖਾਂ ’ਚ ਡਰ ਸਾਫ਼ ਵੇਖ ਸਕਦੇ ਹਾਂ।’’

ਰਾਹਲ ਗਾਂਧੀ ਨੇ ਕਿਹਾ, ‘‘ਅਮਰੀਕਾ ਅਤੇ ਚੀਨ ਵਿਚਕਾਰ ਮੁਕਾਬਲੇ ’ਚ ਸਭ ਤੋਂ ਅਹਿਮ ਗੱਲ ਭਾਰਤ ਦਾ ਡੇਟਾ ਹੈ। ਜੇਕਰ ਅਮਰੀਕਾ ਮਹਾਸ਼ਕਤੀ ਬਣੇ ਰਹਿਣਾ ਚਾਹੁੰਦਾ ਹੈ ਅਤੇ ਡਾਲਰ ਦੀ ਰਾਖੀ ਕਰਨਾ ਚਾਹੁੰਦਾ ਹੈ ਤਾਂ ਅਮਰੀਕੀਆਂ ਲਈ ਭਾਰਤ ਦਾ ਡੇਟਾ ਬਹੁਤ ਅਹਿਮ ਹੈ।’’ 
ਕਾਂਗਰਸ ਆਗੂ ਨੇ ਕਿਹਾ, ‘‘ਕੁੱਝ ਲੋਕ ਕਹਿ ਸਕਦੇ ਹਨ ਕਿ ਵਸੋਂ ਤ੍ਰਾਸਦੀ ਹੈ, ਪਰ ਮੈਂ ਕਹਿੰਦਾ ਹਾਂ ਕਿ ਇਹ ਤਾਕਤ ਹੈ।’’ ਰਾਹੁਲ ਗਾਂਧੀ ਨੇ ਕਿਹਾ ਕਿ ਬਜਟ ’ਚ ਇਸ ਗੱਲ ਨੂੰ ਮੰਨਿਆ ਗਿਆ ਹੈ ਕਿ ਊਰਜਾ ਅਤੇ ਵਿੱਤ ਨੂੰ ਦੁਨੀਆ ਭਰ ’ਚ ਹਥਿਆਰ ਬਣਾਇਆ ਜਾ ਰਿਹਾ ਹੈ, ਪਰ ਇਸ ਬਾਰੇ ਬਜਟ ’ਚ ਕਿਸੇ ਕਦਮ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਨੂੰ ਅਪਣੇ ਲੋਕਾਂ, ਡੇਟਾ, ਭੋਜਨ ਸਪਲਾਈ ਅਤੇ ਊਰਜਾ ਤੰਤਰ ਦੀ ਰਾਖੀ ਕਰਨੀ ਹੋਵੇਗੀ।’’

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.