ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ। ਜਿਸ ਦੇ ਤਹਿਤ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪੁਲਿਸ ਅਤੇ ਐਕਸਾਈਜ਼ ਵਿਭਾਗ ਵਲੋਂ ਅੱਜ ਬਠਿੰਡਾ ਪੁਲਿਸ ਤੇ ਐਕਸਾਈਜ਼ ਵਿਭਾਗ ਵੱਡੀ ਕਾਰਵਾਈ ਕੀਤੀ। ਜਿਸ ਵਿਚ 80000 ਲਿਟਰ ਈਥੇਨੌਲ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵਲੋਂ ਅੱਜ ਬਠਿੰਡਾ ਪੁਲਿਸ ਤੇ ਐਕਸਾਈਜ਼ ਵਿਭਾਗ ਵੱਡੀ ਕਾਰਵਾਈ ਕੀਤੀ ਗਈ। ਜਿਸ ਦੇ ਤਹਿਤ ਗੁਜਰਾਤ ਨੰਬਰ ਦੇ ਦੋ ਵੱਡੇ ਤੇਲ ਟੈਂਕਰ ਨੂੰ ਕੀਤਾ ਜਬਤ ਗਿਆ। ਜਿਸ ਵਿਚ ਭਾਰੀ ਮਾਤਰਾ ’ਚ 80000 ਲਿਟਰ ਏਥੇਨੌਲ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਏਥੇਨੌਲ ਨੂੰ ਕੱਢ ਕੇ ਇਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਬਠਿੰਡਾ ਪੁਲਿਸ ਨੇ ਇਸ ਮਾਮਲੇ ’ਚ ਅੱਠ ਮੁਲਜ਼ਮਾਂ ਵਿਰੁਧ ਮਾਮਲੇ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।