ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ’ਚ ਕਾਂਗਰਸ ਦੀ ਵਿਸ਼ਾਲ ਪਰਿਵਰਤਨ ਰੈਲੀ ’ਚ ਸੁਖਜਿੰਦਰ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਖਿਲਾਫ਼ ਗਤੀਵਿਧੀਆਂ ਕਰਨ ਵਾਲਿਆਂ ਨੂੰ ਮੇਰੀ ਸਖ਼ਤ ਤਾੜਨਾ ਹੈ। ਪਾਰਟੀ ਵਿਰੁਧ ਜਾਣ ਵਾਲਾ ਰਾਜਸਥਾਨ ਕਾਂਗਰਸ ’ਚ ਨਹੀਂ ਬੈਠ ਸਕੇਗਾ। ਮੈਂ ਰਾਜਸਥਾਨ ’ਚ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਅਸੀਂ ਪਾਰਟੀ ਦੇ ਮਲਿਕ ਹਾਂ, ਕਾਂਗਰਸ ਪਾਰਟੀ ਸਾਡੇ ਖੂਨ ਨਾਲ ਬਣੀ ਹੈ। ਰੰਧਾਵਾ ਨੇ ਕਿਹਾ ਕਿ ਸਭ ਤੋਂ ਵੱਧ ਜੇਕਰ ਕੋਈ ਰੋਲ ਜਾਂ ਸ਼ਹੀਦੀਆਂ ਕੀਤੀਆਂ ਹਨ ਤਾਂ ਉਹ ਪੰਜਾਬੀਆਂ ਨੇ ਕੀਤੀਆਂ ਹਨ।
‘‘ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’’ ਤਹਿਤ ਰੈਲੀ ’ਚ ਪ੍ਰਤਾਪ ਸਿੰਘ ਬਾਜਵਾ, ਏਆਈਸੀਸੀ ਦੇ ਸੈਕਟਰੀ ਦਲਬੀਰ ਸਿੰਘ, ਖਾਹਿਰਾ ਸਾਹਿਬ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਆਦਿ ਸ਼ਾਮਲ ਹੋਏ।