ਲੁਧਿਆਣਾ ’ਚ ਐਮਜੀਐਮ ਸਕੂਲ ’ਚ ਬੱਚਿਆਂ ਅਤੇ ਮਾਪਿਆਂ ਵੱਲੋਂ ਹੰਗਾਮਾ, ਸਕੂਲੀ ਟੀਚਰਾਂ ਕੱਢੇ ਜਾਣ ਨੂੰ ਲੈ ਕੇ ਹੋਈ ਤਕਰਾਰ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਲੁਧਿਆਣਾ : ਲੁਧਿਆਣਾ ਦੇ ਐਮਜੀਐਮ ਸਕੂਲ ’ਚ 11 ਟੀਚਰ ਕੱਢੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦੱਸ ਦਈਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਵਿੱਚ ਹੰਗਾਮਾ ਕੀਤਾ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ 11 ਟੀਚਰਾਂ ਨੂੰ ਸਕੂਲ ਵਿੱਚੋਂ ਬਿਨਾਂ ਵਜ੍ਹਾ ਹੀ ਕੱਢਿਆ ਗਿਆ ਹੈ। ਉਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਹੀ ਪੜ੍ਹਾਏ ਜਾਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇਸ ਦੌਰਾਨ ਰੋਸ ਵੀ ਜਤਾਇਆ ਹੈ।

ਇਸ ਰੋਸ ਪ੍ਰਦਰਸ਼ਨ ਦੌਰਾਨ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  ਜਿਸਦੇ ਚਲਦਿਆਂ ਸਕੂਲ ਅੰਦਰ ਮਾਪਿਆਂ ਨੂੰ ਨਾ ਵੜਨ ਦੇਣ ’ਤੇ  ਮਾਪਿਆਂਵੱਲੋਂ ਤੋੜ ਭੰਨ ਵੀ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਸ ਦੌਰਾਨ ਗੱਲਬਾਤ ਕਰਦਿਆਂ ਟੀਚਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ 11 ਟੀਚਰਾਂ ਨੂੰ ਬਿਨਾਂ ਵਜ੍ਹਾਂ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਉੱਥੇ ਹੀ ਬੱਚਿਆਂ ਦਾ ਸੈਸ਼ਨ ਵੀ ਖਰਾਬ ਹੋਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਫਾਈਨਲ ਪੇਪਰ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਇਸਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਇਹੀ ਨਹੀਂ ਮਾਪਿਆਂ ਨੇ ਇਹ ਵੀ ਆਰੋਪ ਲਾਇਆ ਕਿ ਬੱਚਿਆਂ ਅਤੇ ਟੀਚਰਾਂ ਦੀ ਆਪਸੀ ਟਿਊਨਿੰਗ ਬਣ ਚੁੱਕੀ ਹੈ। ਪਰ ਮੈਨੇਜਮੈਂਟ ਵੱਲੋਂ ਬਿਨਾਂ ਵਜ੍ਹਾਂ ਹੀ ਟੀਚਰਾਂ ਨੂੰ ਕੱਢ ਦਿੱਤਾ ਗਿਆ। ਉਨ੍ਹਾਂ ਦੀ ਜਗ੍ਹਾ ’ਤੇ ਨਵੀਆਂ ਟੀਚਰਾਂ ਭਰਤੀ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਬੱਚਿਆਂ ਨੇ ਵੀ ਇਸ ਗੱਲ ਨੂੰ ਲੈ ਕੇ ਜਿੱਥੇ ਰੋਸ ਪ੍ਰਗਟਾਇਆ। ਬੱਚਿਆਂ ਨੇ ਕਿਹਾ ਕਿ ਜੋ ਟੀਚਰਾਂ ਉਹਨਾਂ ਨੂੰ ਪੜਾ ਰਹੀਆਂ ਸੀ ਉਹੀ ਟੀਚਰਾਂ ਸਕੂਲ ਦੇ ਵਿੱਚ ਰੱਖੀਆਂ ਜਾਣ। 

ਇਸ ਮੌਕੇ ਸਕੂਲ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਉਹ ਬਿਨਾਂ ਵਜ੍ਹਾਂ ਰੋਸ ਕੀਤਾ ਜਾ ਰਿਹਾ ਹੈ।  ਉਹਨਾਂ ਕਿਹਾ ਕਿ ਅਧਿਆਪਕਾਂ ਟੈਂਪਰੇਰੀ ਤੌਰ ’ਤੇ ਰੱਖੀਆਂ ਸੀ, ਜਿਨਾਂ ਵੱਲੋਂ ਕਈ ਸ਼ਿਕਾਇਤਾਂ ਮਿਲਣ ’ਤੇ ਇਹਨਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਸਹੀ ਨਾ ਹੋਣ ਦੇ ਚਲਦਿਆਂ ਇਹਨਾਂ ਨੂੰ ਕੱਢਿਆ ਗਿਆ ਹੈ ਅਤੇ ਨਵੀਆਂ ਟੀਚਰਾਂ ਇਹਨਾਂ ਦੀ ਜਗ੍ਹਾ ’ਤੇ ਭਰਤੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਲਈ ਉਹਨ ਨਵੀਆਂ ਟੀਚਰਾਂ ਰੱਖੀਆਂ ਹਨ। 

ਮੌਕੇ ’ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨ ਉਪਰੰਤ ਜਾਂਚ ਅਮਲ ਵਿੱਚ ਲਿਆਂਦੀ ਜਾਵੇਗੀ। 

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.