ਪਟਿਆਲਾ ’ਚ ਜੇਠ ਨੇ ਆਪਣੀ ਭਰਜਾਈ ਦੇ ਢਿੱਡ ’ਚ ਕਟਰ ਮਾਰ ਕੀਤਾ ਕਤਲ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਪਟਿਆਲਾ : ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿਚ ਗਹਿਣਿਆਂ ਨੂੰ ਲੈ ਕੇ ਦੋਨਾਂ ਭਰਾਵਾਂ ’ਚ ਕਾਫ਼ੀ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ ਅਤੇ ਕੱਲ ਕਲੇਸ਼ ਉਸ ਸਮੇਂ ਹਿੰਸਕ ਰੂਪ ਧਰ ਗਿਆ ਜਦੋਂ ਵੱਡੇ ਭਰਾ ਕਮਲਜੀਤ ਕੁਮਾਰ ਅਤੇ ਉਸਦੀ ਪਤਨੀ ਬਬੀਤਾ ਰਾਣੀ ਦੁਆਰਾ ਆਪਣੇ ਛੋਟੇ ਭਰਾ ਬਿਕਰਮਜੀਤ ਕੁਮਾਰ ਦੇ ਘਰ ਹਮਲਾ ਕਰ ਦਿੱਤਾ ਗਿਆ। 

ਮੌਕੇ ਦੇ ਉਪਰ ਲੋਕਾਂ ਦੇ ਦੁਆਰਾ ਦੋਨਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕਮਲਜੀਤ ਕੁਮਾਰ ਉਰਫ਼ ਰਾਣਾ ਵੱਲੋਂ ਆਪਣੀ ਭਰਜਾਯੀ ਹੇਮਾ ਰਾਣੀ ਦੇ ਢਿੱਡ ’ਚ ਤੇਜ਼ ਤਾਰ ਕਟਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਅਤੇ ਉੱਥੇ ਉਸਨੂੰ ਡਾਕਟਰਾਂ ਨੇ  ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਥਾਣਾ ਪਸਿਆਣਾ ਵਿਖੇ ਦੋਸ਼ੀ ਕਮਲਜੀਤ ਕੁਮਾਰ ਉਰਫ ਰਾਣਾ ਉਸ ਦੀ ਪਤਨੀ ਬਬੀਤਾ ਰਾਣੀ ਅਤੇ ਉਸਦੀ ਚਾਚੀ ਪਰਮਜੋਤ ਕੌਰ ਦੇ ਖਿਲਾਫ਼ ਬੀ ਐਨਐਸ 103 ਇੱਕ ਅਤੇ ਬੀਐਨਐਸ 3 (5) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਤੇ ਪੁਲਿਸ ਵਲੋਂ ਮੁੱਖ ਦੋਸ਼ੀ ਠੀਕ ਕਮਲਜੀਤ ਕੁਮਾਰ ਉਰਫ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੱਸ ਦੀਏ ਕਿ ਕਮਲਜੀਤ ਕੁਮਾਰ ਉਰਫ਼ ਰਾਣਾ ਅਤੇ ਬਿਕਰਮਜੀਤ ਕੁਮਾਰ ਦੋਨੋਂ ਸਕੇ ਭਰਾ ਸਨ ਅਤੇ ਦੋਨੋਂ ਮੈਡੀਕਲ ਲਾਈਨ ’ਚ ਕੰਮ ਕਰਦੇ ਸਨ ਅਤੇ ਘਰੇਲੂ ਕਲੇਸ਼ ਦੇ ਚਲਦੇ ਦੋਨਾਂ ’ਚ ਕਾਫ਼ੀ ਲੰਬੇ ਸਮੇਂ ਤੋਂ ਆਪਸੀ ਮਤਭੇਦ ਚੱਲ ਰਹੇ ਸਨ। ਮ੍ਰਿਤਕਾ ਹੇਮਾ ਰਾਣੀ ਦਾ ਇੱਕ 7 ਸਾਲ ਦਾ ਬੱਚਾ ਵੀ ਹੈ। ਦੱਸ ਦਈਏ ਕਿ ਇਹ ਸਾਰੀ ਘਟਨਾ ਕੱਲ ਸਵੇਰੇ 9 30 ਦੇ ਕਰੀਬ ਦੀ ਹੈ। 

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.