ਸਿਮਰਨਜੀਤ ਸਿੰਘ ਮਾਨ ਨੇ ਵਿਦੇਸ਼ਾਂ ’ਚ ਫਸੀਆਂ ਦੋ ਲੜਕੀਆਂ ਦੀ ਕਰਵਾਈ ਘਰ ਵਾਪਸੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਦੀ ਮਿਹਨਤ ਸਦਕਾ ਵਿਦੇਸ਼ ਵਿੱਚ ਫਸੀਆਂ ਦੋ ਲੜਕੀਆਂ ਗੀਤਾ ਬਰਨਾਲਾ ਅਤੇ ਮਨਦੀਪ ਕੌਰ ਸੰਗਰੂਰ ਦੀ ਘਰ ਵਾਪਸੀ ਸੰਭਵ ਹੋ ਪਾਈ ਹੈ।

ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡ ਬੀਤੀ ਸੁਣਾਉਂਦਿਆਂ ਪੀੜਤ ਲੜਕੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਠੱਗ ਏਜੰਟਾਂ ਨੇ ਉਹਨਾਂ ਨੂੰ ਓਮਾਨ ਅਤੇ ਦੁਬਈ ਵਿੱਚ ਫਸਾ ਦਿੱਤਾ ਸੀ, ਜਿੱਥੇ ਉਹਨਾਂ ਨੂੰ ਬੰਦਕ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ। ਵਿਦੇਸ਼ ਵਿਚ ਹੋ ਰਹੇ ਅੱਤਿਆਚਾਰਾਂ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਦੇ ਪਰਿਵਾਰ ਨੇ ਹਰੇਕ ਪਾਰਟੀ ਦੇ ਲੀਡਰ ਤੱਕ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।

ਇਸ ਤੋਂ ਬਾਅਦ ਪਰਿਵਾਰ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਦੇ ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਮਿਲਿਆ ਜਿਨ੍ਹਾਂ ਨੇ ਉਹਨਾਂ ਦੀ ਮੁਲਾਕਾਤ ਸਿਮਰਨਜੀਤ ਸਿੰਘ ਮਾਨ ਨਾਲ ਕਰਵਾਈ ਅਤੇ ਸ. ਮਾਨ ਨੇ ਪਾਰਟੀ ਦੇ ਅਰਬ ਦੇਸ਼ਾਂ ਦੇ  ਇੰਚਾਰਜ ਅਵਤਾਰ ਸਿੰਘ ਚੱਕ ਅਤੇ ਅੰਬੈਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਪਰੋਕਤ ਪੀੜਤ ਲੜਕੀਆਂ ਦੀ ਘਰ ਵਾਪਸੀ ਕਰਵਾਈ। ਪੀੜਤ ਲੜਕੀ ਗੀਤਾ ਬਰਨਾਲਾ ਦੀ ਮਾਤਾ ਸੁੱਖੀ ਕੌਰ ਬਰਨਾਲਾ ਨੇ ਕਿਹਾ ਕਿ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਹੁੰਦੇ ਤਾਂ ਅੱਜ ਉਹਨਾਂ ਦੀਆਂ ਧੀਆਂ ਦੀ ਘਰ ਵਾਪਸੀ ਹੋਣੀ ਸੰਭਵ ਨਹੀਂ ਸੀ।

ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਸਾਡੀਆਂ ਸਰਕਾਰਾਂ ਦੀ ਨੇ ਨਲਾਇਕੀ ਹੈ ਕਿ ਸਾਡੇ ਬੱਚੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਭਾਰਤ ਸਰਕਾਰ ਨੂੰ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.