ਫਿਰੋਜ਼ਪੁਰ : ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਵੀ ਹਿੰਸਾ ਜਾਰੀ ਹੈ, ਕਦੇ ਜਿੱਤੇ ਹੋਏ ਹਾਰੇ ਨੂੰ ਕੁੱਟਦੇ ਹਨ ਅਤੇ ਕਦੇ ਹਾਰੇ ਹੋਏ ਜੇਤੂਆਂ ਦੇ ਸਮਰਥਕਾਂ ਨੂੰ ਕੁੱਟਦੇ ਹਨ। ਇਸ ਵਾਰ ਹਾਰੇ ਹੋਏ ਮੈਂਬਰ ਪੰਚਾਇਤ ਦੇ ਸਮਰਥਕਾਂ ਵੱਲੋਂ ਜੇਤੂ ਪੰਚ ਦੇ ਸਮਰਥਕਾਂ ਦੀ ਕੀਤੀ ਗਈ ਜੰਮ ਕੇ ਕੁੱਟਮਾਰ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਜਿੱਤਣ ਵਾਲੇ ਪੰਚ ਧਿਰ ਦਾ ਆਰੋਪ ਹੈ ਕਿ ਜੇਤੂ ਧੜਾ ਹਾਰਨ ਤੋਂ ਬਾਅਦ ਤੰਜ ਕੱਸਦਾ ਹੈ।
ਪੰਚਾਇਤੀ ਚੋਣਾਂ ਖਤਮ ਹੋਣ ਦੇ ਬਾਅਦ ਵੀ ਰੰਜਿਸ਼ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਾਰ ਪੰਚਾਇਤੀ ਚੋਣਾਂ ਦੀ ਰੰਜਿਸ਼ ਦਾ ਸ਼ਿਕਾਰ ਹੋਇਆ ਹੈ। ਹਲਕਾ ਗੁਰੂ ਹਰਸਹਾਏ ਪਿੰਡ ਕੁਤਬਗੜ੍ਹ ਭਾਟਾ ਵਿਚ ਰਹਿਣ ਵਾਲਾ ਫੌਜੀ ਦਾ ਪਰਿਵਾਰ ਫੌਜੀ ਸ਼ਿੰਦਰ ਸਿੰਘ ਜੋ ਕਿ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅਤੇ ਉਸਦੇ ਪਰਿਵਾਰ ਵੱਲੋਂ ਪੰਚ ਦੀਆਂ ਵੋਟਾਂ ਵਿੱਚ ਜੇਤੂ ਹੋਏ ਪ੍ਰੇਮ ਸਿੰਘ ਪੰਚ ਨੂੰ ਵੋਟਾਂ ਪਾਈਆਂ ਸਨ। ਉਸਦਾ ਸਮਰਥਨ ਕੀਤਾ ਸੀ ਜਿਸ ਦੀ ਖਾਰ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕ ਰੱਖਦੇ ਸਨ। ਜਿਸ ਨੂੰ ਲੈ ਕੇ ਹਾਰੇ ਹੋਏ ਪੰਚ ਨੀਟੂ ਅਤੇ ਉਸਦੇ ਸਮਰਥਕਾਂ ਵੱਲੋਂ ਫੌਜੀ ਪਰਿਵਾਰ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਜੰਮ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਕਿ ਕਿੰਨੀ ਬੇਰਹਿਮੀ ਨਾਲ ਫੌਜੀ ਅਤੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਇਹ ਘਟਨਾ 30 ਅਕਤੁਬਰ ਦੀ ਹੈ ਅਤੇ ਸਾਰਾ ਮਾਮਲਾ ਮੀਡੀਅ ਵਿਚ ਆਉਣ ਤੋ ਬਾਅਦ ਪੁਲਿਸ ਵੱਲੋਂ ਹੁਣ ਕੱਲ ਅਰੋਪਿਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਆਰੋਪੀ ਅਜੇ ਤਕ ਪੁਲਿਸ ਦੀ ਗ੍ਰਿਫ਼ਤ ਤੋ ਬਾਹਰ ਹਨ ਅਜੇ ਤਕ ਕਿਸੇ ਵੀ ਆਰੋਪੀ ਨੂੰ ਗਿਫ਼ਤਾਰ ਨਹੀ ਕੀਤਾ ਗਿਆ।
ਦੂਸਰੇ ਪਾਸੇ ਰਣਧੀਰ ਕੁਮਾਰ ਐਸ ਪੀ ਡੀ ਫਿਰੋਜ਼ਪੁਰ ਨੇ ਦੱਸਿਆ ਕਿ ਇਹ ਮਾਮਲਾ ਸਾਮਣੇ ਆਉਣ ਤੋ ਬਾਅਦ ਅਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਝਗੜੇ ਦਾ ਕਾਰਨ ਪੁਰਾਣੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ।






