ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵਲੋਂ 55 ਕਿਲੋਂ DAP ਪਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਮਾਹਿਰਾਂ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋੜ ਨਾਲੋਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਪਰ ਕਈ ਸਾਥੀ ਪਰ ਬੋਰੀ ਪਰ ਡੇਢ ਏਕੜ DAP ਪਾਉਂਦੇ ਹਨ। ਉਸ ਨਾਲ ਅੱਗੇ ਜਾ ਕੇ ਉਪਜਾਊ ਸ਼ਕਤੀ ਘਟਦੀ ਹੈ।ਇਸ ਲਈ ਕਿਸਾਨ ਭਰਾ DAP ਦੀ ਥਾਂ ਹੋਰ ਵਿਕਲਪਾਂ ਦੀ ਵੀ ਵਰਤੋਂ ਕਰ ਸਕਦੇ ਹਨ। ਸੋ ਸ਼ਿਫਾਰਸਾਂ ਕੀਤੀਆਂ ਗਈਆਂ ਖਾਦਾਂ ਦੀ ਉਸ ਹਿਸਾਬ ਨਾਲ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਬਾਜ਼ਾਰ ਵਿਚ ਡੀਏਪੀ ਦੇ ਹੋਰ ਵਿਕਲਪ ਉਪਲਬਧ ਹਨ, ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਵਲੋਂ ਟੀਮਾਂ ਵੀ ਲਗਾਈਆਂ ਗਈਆਂ ਹਨ ਤਾਂ ਕਿ ਤੁਹਾਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਹ ਖਾਦਾਂ ਉਪਲਬਧ ਕਰਵਾਈਆਂ ਜਾਣ। ਡੀਏਪੀ ਦੇ ਨਾਲ ਹੋਰ ਖਾਦਾਂ ਦੇ ਨਾਲ ਬੇਲੋੜੇ ਉਤਪਾਦ ਤੁਹਾਨੂੰ ਧੱਕੇ ਨਾਲ ਤਾਂ ਨਹੀਂ ਵੇਚੇ ਜਾ ਰਹੇ ਉਹ ਟੀਮਾਂ ਸਪੈਸ਼ਲੀ ਚੈਕ ਵੀ ਕਰ ਰਹੀਆਂ ਹਨ। ਸੋ ਸਰਕਾਰ ਹਰ ਪਾਸੇ ਤੋਂ ਤੁਹਾਡੇ ਨਾਲ ਹੈ।
ਮੈਂ ਬੇਨਤੀ ਕਰਦਾ ਹਾਂ ਜੇਕਰ ਅਸੀਂ ਜ਼ਮੀਨ ਦੀ ਅਸੀਂ ਉਪਜਾਊ ਸ਼ਕਤੀ ਨੂੰ ਹੋਰ ਵਧਾਉਣਾ ਚਾਹੁੰਦੇ ਹਾਂ ਤਾਂ ਪਰਾਲੀ ਨੂੰ ਵੀ ਅਸੀਂ ਖੇਤਾਂ ਵਿਚ ਵਾਹ ਸਕਦੇ ਹਾਂ।
ਜਿਥੇ ਤੱਕ ਤਾਂ ਮੈਂ ਕਈ ਲੋਕਾਂ ਨੂੰ ਮੈਂ ਜਾਣਦਾ ਵੀ ਹਾਂ ਜਿਨ੍ਹਾਂ ਨੇ ਦਹਾਕਿਆਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ । ਸੋ ਮੈਂ ਕਿਸਾਨ ਭਰਾਵਾਂ ਤੋਂ ਆਸ ਕਰਦਾ ਹਾਂ ਕਿ ਮਾਹਿਰਾਂ ਦੀ ਸਿਫਾਰਸ਼ ਮੁਤਾਬਕ ਜਿਨ੍ਹਾਂ ਜਿਨ੍ਹਾਂ ਫ਼ਸਲਾਂ ਨੂੰ ਖਾਦਾਂ ਚਾਹੀਦੀਆਂ ਹਨ। ਉਨੀਂ ਮਾਤਰਾ ਵਿਚ ਹੀ ਪਾਉਣ । ਵੱਧ ਪਾਉਣ ਨਾਲ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਹੁੰਦਾ ਹੈ। ਆਓ ਅਸੀਂ ਮਿਆਰੀ ਫਸਲ ਲਈਏ। ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਹਰ ਸਮੇਂ ਕਿਸਾਨਾਂ ਦੀ ਮਦਦ ਲਈ ਤਿਆਰ ਹਨ।






