ਫਰਾਂਸ : ਫਰਾਂਸ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਆਪਣੇ ਪੁੱਤਾਂ ਨੂੰ ਮਿਲਣ ਗਏ ਬਜ਼ੁਰਗ ਬਾਪੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਹਿੰਗਾ ਸਿੰਘ ਵਜੋਂ ਹੋਈ ਹੈ, ਜੋ ਕਿ ਪੱਤੜ ਕਲਾਂ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਮਿਲੀ ਸੂਚਣਾ ਅਨੁਸਾਰ ਇਹ ਬਜ਼ੁਰਗ ਚਾਰ ਦਿਨ ਪਹਿਲਾਂ ਹੀ ਫਰਾਂਸ ਪਹੁੰਚਿਆ ਸੀ।
ਮਹਿੰਗਾ ਸਿੰਘ ਦੀ ਵੱਡੀ ਧੀ ਜੋ ਕੀ ਵਿਆਹੀ ਹੋਈ ਹੈ ਆਪਣੇ ਪਰਿਵਾਰ ਸਮੇਤ ਪੰਜਾਬ ਵਿਚ ਰਹਿ ਰਹੀ ਹੈ, ਜਦਕਿ ਦੋ ਬੇਟੇ ਫਰਾਂਸ ਵਿਚ ਹਨ। ਉਹ ਪਿਛਲੇ ਕਈ ਸਾਲਾਂ ਤੋਂ ਫਰਾਂਸ ਵਿਚ ਰਹਿ ਰਹੇ ਹਨ | ਮਹਿੰਗਾ ਸਿੰਘ ਚਾਰ ਦਿਨ ਪਹਿਲਾਂ ਹੀ ਆਪਣੇ ਪੁੱਤਾਂ ਕੋਲ ਗਿਆ ਸੀ ਜਿਥੇ ਮੰਦਭਾਗਾ ਭਾਣਾ ਵਾਪਰ ਗਿਆ।