ਦੁਬਈ : ਦੁਬਈ- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ 84 ਸਾਲਾ ਡਾ. ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਿਸ ਨੂੰ ਦੇਸ਼ ਦੇ ਸਿਹਤ ਖੇਤਰ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸ਼ਰਧਾਂਜਲੀ ਦਿੱਤੀ ਗਈ ਹੈ। ਡਿਪਾਰਟਮੈਂਟ ਆਫ਼ ਮਿਊਂਸਪੈਲਟੀਜ਼ ਐਂਡ ਟ੍ਰਾਂਸਪੋਰਟ (ਡੀਐਮਟੀ) ਨੇ ਯੂਏਈ ਦੇ ‘‘ਯਾਦਗਾਰੀ ਸੜਕਾਂ’’ ਪ੍ਰੋਜੈਕਟ ਦੇ ਹਿੱਸੇ ਵਜੋਂ ਭਾਰਤੀ ਮੂਲ ਦੇ ਡਾ. ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਡਾ. ਜਾਰਜ ਮੈਥਿਊ ਦੇ ਨਾਂਅ ’ਤੇ ਆਬੂ ਧਾਬੀ ਵਿਚ ਇਕ ਸੜਕ ਦਾ ਨਾਂਅ ਰੱਖਿਆ ਗਿਆ ਹੈ। ਜਿਸ ਦਾ ਉਦੇਸ਼ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਨਾ ਹੈ, ਜਿਨ੍ਹਾਂ ਨੇ ਰਾਸ਼ਟਰ ਦੇ ਵਿਕਾਸ ਲਈ ਯੋਗਦਾਨ ਪਾਇਆ ਹੈ। ਅਲ ਮਫਰਕ ’ਚ ਸ਼ੇਖ ਸ਼ਕਬੂਥ ਮੈਡੀਕਲ ਸਿਟੀ ਦੇ ਨੇੜੇ ਸੜਕ ਨੂੰ ਹੁਣ ਜਾਰਜ ਮੈਥਿਊ ਸਟਰੀਟ ਵਜੋਂ ਜਾਣਿਆ ਜਾਵੇਗਾ।
ਡਾ. ਮੈਥਿਊ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਯੂ ਏ ਈ ਪਹੁੰਚਿਆਂ ਤਾਂ ਬੁਨਿਆਦੀ ਢਾਂਚਾ ਅਜੇ ਵੀ ਵਿਕਸਿਤ ਹੋ ਰਿਹਾ ਸੀ । ਰਾਸ਼ਟਰ ਪਿਤਾ ਮਰਹੂਮ ਸ਼ੇਖ ਜਾਏਦ ਬਨ ਸੁਲਤਾਨ ਅਲ ਨਾਹਯਾਨ (88) ਤੋਂ ਪ੍ਰੇਰਿਤ ਹੋ ਕੇ ਮੈਂ ਲੋਕਾਂ ਦੀ ਮਦਦ ਕਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੇਰੇ ਯਤਨਾਂ ਨੂੰ ਮਾਨਤਾ ਦਿੱਤੀ ਗਈ ਹੈ। ਡਾ. ਮੈਥਿਊ 26 ਸਾਲ ਦੀ ਉਮਰ ’ਚ 1976 ’ਚ ਯੂ ਏ ਈ ਆਇਆ ਸੀ, ਜੋ ਸ਼ੁਰੂ ’ਚ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ।






