ਲੁਧਿਆਣਾ : ਬੀਤੇ ਦਿਨ ਪੰਜਾਬ ਦੇ ਮਸ਼ਹੂਰ ਸਾਹਿਤਕਾਰ ਅਤੇ ਕਵੀ ਡਾਕਟਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਸੀ। ਇਸੇ ਸੰਬੰਧ ਵਿੱਚ ਅੱਜ ਉਹਨਾਂ ਦਾ ਅੰਤਿਮ ਸਸਕਾਰ ਲੁਧਿਆਣਾ ਵਿਖੇ ਕੀਤਾ ਗਿਆ।
ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਜ਼ਰ ਸਨ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਅੱਜ ਤੋਂ ਇੱਕ ਹੋਰ ਐਵਾਰਡ ਦਾ ਐਲਾਨ ਕੀਤਾ ਜਾਂਦਾ ਹੈ ਜਿਸ ਦਾ ਨਾਮ ਹੋਵੇਗਾ ਪਾਤਰ ਐਵਾਰਡ।
ਇੱਥੇ ਦੱਸ ਦਈਏ ਕਿ ਇਹ ਐਵਾਰਡ ਡਾਕਟਰ ਸੁਰਜੀਤ ਸਿੰਘ ਪਾਤਰ ਜੀ ਨੂੰ ਸਮਰਪਿਤ ਹੋਵੇਗਾ।
ਜਿਵੇਂ ਕਿ ਚੋਟੀ ਦੇ ਖਿਡਾਰੀਆਂ ਨੂੰ ਅਰਜਨ ਐਵਾਰਡ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਵਧੀਆ ਕਵੀਆਂ ਨੂੰ ਅਤੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਪਾਤਰ ਐਵਾਰਡ ਦਿੱਤਾ ਜਾਇਆ ਕਰੇਗਾ ਇਸ ਅਵਾਰਡ ਦੇ ਵਿੱਚ ਸਨਮਾਨਤ ਚਿੰਨ ਦੇ ਨਾਲ ਰੁਪਏ ਵੀ ਦਿੱਤੇ ਜਾਣਗੇ