ਡੇਰਾ ਬਾਬਾ ਨਾਨਕ, 20 ਮਾਰਚ (ਬਿਊਰੋ) – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ਼ ਰਾਜਸਥਾਨ ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਡੱਟ ਕੇ ਖੜੇਗੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਲੂੰਬੜ ਚਾਲਾਂ ਤੋਂ ਬਾਜ ਆਵੇ ਅਤੇ ਪਿਛਲੇ 21 ਮਹੀਨੇ ਤੋਂ ਬਲਕੌਰ ਸਿੰਘ ਆਪਣੇ ਪੁੱਤਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਲੈਣ ਲਈ ਦਰ ਦਰ ਭੱਟਕ ਰਿਹਾ ਹੈ ਜੇਕਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਬਲਕੌਰ ਸਿੰਘ ਦੇ ਘਰ ਦੁਬਾਰਾ ਛੋਟੇ ਸੁਭਦੀਪ ਸਿੰਘ ਨੇ ਮਾਤਾ ਚਰਨ ਕੌਰ ਦੀ ਕੁੱਖੋਂ ਜਨਮ ਲਿਆ ਹੈ ਤਾਂ ਕੇਦਰ ਸਰਕਾਰ ਪੰਜਾਬ ਸਰਕਾਰ ਨੂੰ ਚਿਠੀਆ ਕੱਢ ਕਿ ਇਸ ਬਾਰੇ ਸਪਸ਼ਟ ਰਿਪੋਰਟ ਮੰਗ ਰਿਹਾ ਹੈ।
ਪੰਜਾਬ ਸਰਕਾਰ ਦੇ ਅਧਿਕਾਰੀ ਬਲਕੌਰ ਸਿੰਘ ਨੂੰ ਇਸ ਸਾਰੇ ਮਸਲੇ ਨੂੰ ਲੈ ਕਿ ਤੰਗ ਪ੍ਰੇਸਾਨ ਕਰ ਰਹੇ ਹਨ ਜੱਦ ਕਿ ਮਾਤਾ ਚਰਨ ਕੌਰ ਤੇ ਨਵ ਜੰਮਿਆ ਬੱਚਾ ਹਸਪਤਾਲ ਵਿਚ ਜੇਰੇ ਇਲਾਜ ਹਨ ਸਰਦਾਰ ਰੰਧਾਵਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਬਲਕੌਰ ਸਿੰਘ ਜਾਂ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸਾਨ ਕੀਤਾ ਤਾਂ ਪੰਜਾਬ ਕਾਂਗਰਸ ਪੰਜਾਬ ਸਰਕਾਰ ਦਾ ਡੱਟ ਕਿ ਵਿਰੋਧ ਕਰੇਗੀ ਤੇ ਮੂਸੇਵਾਲਾ ਪਰਿਵਾਰ ਨਾਲ ਚਟਾਨ ਵਾਂਗ ਖੜੇਗੀ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤੀ ਕਰੀਬੀ ਸਾਥੀ ਅਤੇ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ।