ਮੋਗਾ : ਅਸੀਂ ਪੰਜਾਬ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ ਕਿ ਮਾਫੀਆ ਨੂੰ ਤੋੜਾਂਗੇ, ਮਾਫੀਆ ਬਹੁਤ ਜ਼ਿਆਦਾ ਹੈ ਥੋੜਾ ਸਮਾਂ ਜ਼ਰੂਰ ਲੱਗ ਗਿਆ ਪਰ ਤੋੜ ਰਹੇ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਸੰਘੇੜਾ ਪਿੰਡ ਵਿਚ ਸਤਲੁਜ ਦਰਿਆ ਤੇ ਰੇਤ ਦੀ ਖੱਡ ਦਾ ਉਦਘਾਟਨ ਕਰਨ ਸਮੇਂ ਕੀਤਾ। ਮਾਨ ਨੇ ਕਿਹਾ ਕਿ ਪਿਛਲੀ ਵਾਰ ਨਾਲੋਂ ਸੂਬੇ ਦਾ ਮਾਲੀਆ ਵਧਿਆ ਹੈ, ਸਾਡੇ ਲਈ ਬਹੁਤ ਵੱਡਾ ਚੈਂਲੇਜ ਸੀ ਮਾਫੀਆ ਨੂੰ ਤੋੜਨਾ ਪਰ ਮਿਹਨਤ ਨਾਲ ਸਫਲਤਾ ਵੱਲ ਵੱਧ ਰਹੇ ਹਾਂ। ਉਨ੍ਹਾਂ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਇਸ ਖੱਡ ਤੋਂ ਸਾਢੇ ਪੰਜ ਰੁਪਏ ਰੇਤਾ ਲੈ ਜਾ ਸਕਦੇ ਹਨ।