8 ਲੱਖ ਲੈ ਕੇ ਅੰਬੈਸੀ ‘ਚ ਲਗਾ ਦਿੱਤਾ ਜਾਅਲੀ ਸਰਟੀਫਿਕੇਟ, ਕੈਨੇਡਾ ਅੰਬੈਸੀ ਨੇ ਬਿਨੈਕਾਰ ‘ਤੇ ਲਾਇਆ ਦੋ ਸਾਲ ਦਾ ਬੈਨ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਲੁਧਿਆਣਾ : ਟ੍ਰੈਵਲ ਏਜੰਟ ਵੱਲੋਂ ਕੈਨੇਡਾ ਭੇਜਣ ਦੇ ਨਾਮ ਤਰਨ ਤਾਰਨ ਦੇ ਵਾਸੀ ਰਣਜੀਤ ਸਿੰਘ ਨਾਲ 8 ਲੱਖ ਰੁਪਏ ਦੀ ਧੋਖਾਧੜੀ ਕੀਤੀ। ਐਨਾ ਹੀ ਨਹੀਂ ਮੁਲਜ਼ਮ ਨੇ ਰਣਜੀਤ ਸਿੰਘ ਦੀ ਇਜਾਜ਼ਤ ਤੋਂ ਬਿਨਾਂ ਉਸਦੀ ਫਾਈਲ ਦੇ ਨਾਲ ਆਈਲੈਟਸ ਜਾਅਲੀ ਸਰਟੀਫਿਕੇਟ ਲਗਾ ਦਿੱਤਾ। ਟਰੈਵਲ ਏਜੰਟ ਦੀ ਇਸ ਕਰਤੂਤ ਤੋਂ ਭੜਕੀ ਕਨੇਡਾ ਦੀ ਅੰਬੈਸੀ ਨੇ ਰਣਜੀਤ ਸਿੰਘ ਦੇ ਕੈਨੇਡਾ ਜਾਣ ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਸੰਨੀ ਇਨਕਲੇਵ ਖਰੜ ਜਿਲਾ ਮੋਹਾਲੀ ਦੇ ਰਹਿਣ ਵਾਲੇ ਟਰੈਵਲ ਏਜੰਟ ਜਗਤਾਰ ਸਿੰਘ ਦੇ ਖਿਲਾਫ ਧੋਖਾਧੜੀ , ਇਮੀਗ੍ਰੇਸ਼ਨ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। 7 ਜੁਲਾਈ 2021 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਉਹ 2021 ਦੀ ਸ਼ੁਰੂਆਤ ਵਿਚ ਵਿਦੇਸ਼ ਜਾਣਾ ਚਾਹੁੰਦਾ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਟਰੈਵਲ ਏਜੰਟ ਜਗਤਾਰ ਸਿੰਘ ਨਾਲ ਹੋਈ । ਜਗਤਾਰ ਨੇ ਰਣਜੀਤ ਸਿੰਘ ਨੂੰ ਲੁਧਿਆਣਾ ਦੇ ਗਿੱਲ ਚੌਂਕ ਵਿੱਚ ਬੁਲਾਇਆ। ਮੁਲਜ਼ਮ ਨੇ ਵਰਕ ਪਰਮਟ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 8 ਲੱਖ ਰੁਪਏ ਹਾਸਲ ਕਰ ਲਈ। ਰਣਜੀਤ ਸਿੰਘ ਨੂੰ ਜਾਣਕਾਰੀ ਦਿੱਤੇ ਬਿਨਾਂ ਟਰੈਵਲ ਏਜੰਟ ਨੇ ਉਸ ਦੀ ਫਾਈਲ ਨਾਲ ਆਈਲੈਟਸ ਜਾਅਲੀ ਸਰਟੀਫਿਕੇਟ ਲਗਾ ਦਿੱਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕੈਨੇਡਾ ਦੀ ਅੰਬੈਂਸੀ ਨੇ ਰਣਜੀਤ ਸਿੰਘ ਦੇ ਕੈਨੇਡਾ ਆਉਣ ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ। ਪੌਣੇ ਦੋ ਸਾਲ ਤੋਂ ਵੱਧ ਸਮੇਂ ਦੀ ਪੜਤਾਲ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਗਤਾਰ ਸਿੰਘ ਦੇ ਖ਼ਿਲਾਫ਼ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੇ ਏਐਸਆਈ ਦਿਲਬਾਗ ਰਾਏ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਜਗਤਾਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.