ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ! 15 ਲੱਖ ਦੀ ਜਾਅਲੀ ਕਰੰਸੀ ਸਮੇਤ 4 ਮੁਲਜ਼ਮ ਗ੍ਰਿਫ਼ਤਾਰ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਖੰਨਾ : ਖੰਨਾ ਪੁਲੀਸ ਵਲੋਂ 15 ਲੱਖ ਦੀ ਜਾਅਲੀ ਕਰੰਸੀ ਸਮੇਤ 4 ਮੁਲਜਮਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲੀਸ ਵੱਲੋਂ 15 ਲੱਖ 5 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਅਤੇ ਹਰਦੀਪ ਸਿੰਘ ਦੀ ਅਗਵਾਈ ਹੇਠਾਂ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਅਲੌਡ਼ ਨੇਡ਼ੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਨ੍ਹਾਂ ਪਾਸੋਂ 500 ਅਤੇ 200 ਦੇ ਨੋਟਾਂ ਦੀ ਇਕੋ ਸੀਰੀਅਲ ਨੰਬਰ ਦੀ 67500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਜਿਨ੍ਹਾਂ ਦੀ ਪਛਾਣ ਕਮਲਜੀਤ ਸਿੰਘ ਅਤੇ ਹਨੀ ਭਾਰਦਵਾਜ (ਦੋਵੇਂ ਵਾਸੀ ਮਾਛੀਵਾਡ਼ਾ ਸਾਹਿਬ) ਵਜੋਂ ਹੋਈ।

ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਉਹ ਇਹ ਕਰੰਸੀ ਮਨੋਜ ਕੁਮਾਰ ਉਰਫ਼ ਵਿਜੈ ਵਾਸੀ ਰਾਜਸਥਾਨ ਪਾਸੋਂ ਲੈ ਕੇ ਆਏ ਹਨ। ਅਦਾਲਤ ਤੋਂ ਗ੍ਰਿਫ਼ਤਾਰੀ ਵਰੰਟ ਹਾਸਲ ਕਰ ਕੇ ਪੁਲਿਸ ਪਾਰਟੀ ਨੇ ਮਨੋਜ ਕੁਮਾਰ ਤੇ ਉਸਦੇ ਸਾਥੀ ਮਦਨ ਲਾਲ ਨੂੰ 14200 ਰੁਪਏ ਦੀ ਜਾਅਲੀ ਕਰੰਸੀ ਤੋਂ ਇਲਾਵਾ ਕਰੰਸੀ ਤਿਆਰ ਕਰਨ ਲਈ ਵਰਤਿਆ ਲੈਪਟਾਪ, ਪ੍ਰਿੰਟਰ ਤੇ ਖਾਲੀ ਕਾਗਜ਼ ਸਮੇਤ ਗ੍ਰਿਫ਼ਤਾਰ ਕੀਤਾ। ਉਹਨਾਂ ਕੋਲੋਂ 17500 ਰੁਪਏ ਦੀ ਜਾਅਲੀ ਕਰੰਸੀ ਤੋਂ ਇਲਾਵਾ ਪਲੇਨ ਪੇਜ਼ਾਂ ਤੇ ਛਪੇ ਬਿਨ੍ਹਾਂ ਕੱਟੇ ਜਿਨ੍ਹਾਂ ਵਿਚ 100 ਰੁਪਏ ਦੀ 3,88,000 ਅਤੇ 500 ਰੁਪਏ ਦੀ 1,96,000 ਰੁਪਏ ਬਰਾਮਦ ਹੋਏ। ਇਨ੍ਹਾਂ ਤੋਂ ਹੁਣ ਤੱਕ ਕੁੱਲ 15,05,000 ਰੁਪਏ ਦੀ ਕਰੰਸੀ ਬਰਾਮਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਿਨ੍ਹਾਂ ਕੱਟਿੰਗ ਹੋਈ ਕੁੱਲ 5,84,000 ਰੁਪਏ ਬਰਾਮਦ ਕੀਤੇ ਗਏ। ਜਿਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਐਸਪੀ ਕੌਂਡਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਅਲੀ ਨੋਟਾਂ ਨੂੰ ਲੈ ਕੇ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਕੋਲੀ ਅਜਿਹੀ ਕਰੰਸੀ ਦਾ ਨੋਟ ਮਿਲਦਾ ਹੈ ਤਾਂ ਪੁਲਿਸ ਅਤੇ ਆਪਣੇ ਨੇਡ਼ਲੇ ਬੈਂਕ ਨੂੰ ਤੁਰੰਤ ਇਤਲਾਹ ਕਰਨ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.