ਸੋਸ਼ਲ ਮੀਡੀਆ ‘ਤੇ ਲੜਕੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਦਾਖਲ ਹੋਣ ਦੇ ਛਿੜੇ ਵਿਵਾਦ ਤੋਂ ਬਾਅਦ ਲੜਕੀ ਨੇ ਮੰਗੀ ਮਾਫ਼ੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਲੜਕੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾਖਲ ਨਾ ਹੋਣ ਦੇ ਵਿਵਾਦ ਨੂੰ ਲੈ ਕੇ ਲੜਕੀ ਨੇ ਵੀ ਆਪਣਾ ਪੱਖ ਰੱਖ ਕੇ ਮਾਫੀ ਮੰਗ ਲਈ ਹੈ। ਲੜਕੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਤੋਂ ਰੋਕਣ ‘ਤੇ ਹੋਏ ਵਿਵਾਦ ਦੀ ਵੀਡੀਓ ਉਸ ਨੇ ਆਪਣੇ ਦੋਸਤਾਂ ਵਾਲੇ ਗਰੁੱਪ ਵਿਚ ਪਾਈ ਸੀ ਤਾਂ ਜੋ ਵੀਡੀਓ ਸੇਵਾਦਾਰਾਂ ਵਲੋਂ ਡਿਲੀਟ ਨਾ ਕਰਵਾ ਦਿੱਤੀ ਜਾਵੇ। ਉਸ ਨੂੰ ਨਹੀਂ ਪਤਾ ਕਿ ਸੋਸ਼ਲ ਮੀਡੀਆ ‘ਤੇ ਵੀਡੀਓ ਕਿਸ ਨੇ ਪਾਈ। ਉਸ ਨੇ ਕਿਹਾ ਕਿ ਪਹਿਲਾਂ ਸੇਵਾਦਾਰ ਨੇ ਉਸ ਨੂੰ ਪਹਿਰਾਵਾ ਠੀਕ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਚਿਹਰੇ ‘ਤੇ ਤਿਰੰਗਾ ਬਣੇ ਹੋਣ ‘ਤੇ ਸੇਵਾਦਾਰ ਨੇ ਇਤਰਾਜ਼ ਕੀਤਾ ਤਾਂ ਉਸ ਨੂੰ ਗੁੱਸਾ ਆ ਗਿਆ।

ਲੜਕੀ ਨੇ ਕਿਹਾ ਕਿ ਇਸ ਸਾਰੀ ਘਟਨਾ ਲਈ ਉਹ ਸ਼ਰਮਿੰਦਾ ਹੈ ਤੇ ਆਪਣੀ ਗਲਤੀ ਲਈ ਮਾਫੀ ਮੰਗਦੀ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਦਰਸ਼ਨ ਕਰਨ ਸਮੇਂ ਜਾਣ ਤੋਂ ਰੋਕਣਾ ਇਹ ਪਰਮਾਤਮਾ ਦੀ ਮਰਜ਼ੀ ਹੋਵੇਗੀ। ਸਾਡੇ ਹੰਕਾਰ ਨੂੰ ਤੋੜਣਾ ਸੀ ਤਾਂ ਹੀ ਸੇਵਾਦਾਰ ਰਾਹੀਂ ਰੋਕਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਗੇ ਅਤੇ ਹੋਈ ਗਲਤੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰ ਕੇ ਮਾਫ਼ੀ ਵੀ ਮੰਗਣਗੇ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.