ਕਿਤਾਬਾਂ ਪੜ੍ਹੋ ਤੇ ਪੈਸੇ ਕਮਾਓ : ਪੰਜਾਬ ਦੀ ਪਹਿਲੀ ਅਜਿਹੀ ਲਾਇਬ੍ਰੇਰੀ ਜਿੱਥੇ ਕਿਤਾਬਾਂ ਪੜ੍ਹਨ ਦੇ ਮਿਲਣਗੇ ਪੈਸੇ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਮੋਗਾ : ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਰਣਸੀਂਹ ਕਲਾਂ ਦੇ ਸਾਰੀ ਦੁਨੀਆ ਤੋਂ ਨਿਵੇਕਲੀ ਪਹਿਲ ਕਰਦਿਆਂ ਨੌਜਵਾਨੀ ਨੂੰ ਚੰਗਾ ਸੁਨੇਹਾ ਦੇਣ ਦੀ ਪਹਿਲਕਦਮੀ ਕੀਤੀ ਹੈ। ਇਹ ਸੂਬੇ ਦੀ ਇਕ ਅਜਿਹੀ ਇਕਲੌਤੀ ਲਾਇਬ੍ਰੇਰੀ ਹੈ ਜਿੱਥੇ ਕਿਤਾਬਾਂ ਪੜ੍ਹਨ ਦੇ ਪੈਸੇ ਮਿਲਿਆ ਕਰਨਗੇ। ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਲਾਇਬ੍ਰੇਰੀ ‘ਚ ਰੱਖੀਆਂ ਕਿਤਾਬਾਂ ਨੂੰ ਪੜ੍ਹਨ ਲਈ ਲੱਕੀ ਡਰਾਅ ਰਾਹੀਂ ‘ਕਿਤਾਬਾਂ ਪੜ੍ਹਨ ਆਓ ਪੈਸੇ ਕਮਾਓ’ ਦਾ ਹੋਕਾ ਦਿੱਤਾ ਹੈ।

ਸਰਪੰਚ ਮਿੰਟੂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਸਾਡੇ ਵੱਲੋਂ ਪਿੰਡ ਦੇ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਇਕ ਉਪਰਾਲਾ ਕੀਤਾ ਹੈ, ਕਿ ਤੁਸੀਂ ਲਾਇਬ੍ਰੇਰੀ ਤੋਂ ਆਪਣੀ ਪਸੰਦ ਦੀਆਂ ਕਿਤਾਬਾਂ ਲੈ ਕੇ ਪੜ੍ਹ ਸਕਦੇ ਹੋ। ਤੁਸੀਂ ਸਾਲ ਵਿਚ ਦੋ ਚਾਰ, ਦਸ ਪੰਦਰਾਂ ਜਾਂ ਜਿੰਨੀਆਂ ਕਿਤਾਬਾਂ ਪੜ੍ਹਦੇ ਹੋ ਉਸਦਾ ਰਿਕਾਰਡ ਸਾਡੇ ਕੋਲ ਰਹੇਗਾ। ਹਰ ਸਾਲ 31 ਮਾਰਚ ਨੂੰ ਅਸੀਂ ਤੁਹਾਨੂੰ ਤੁਹਾਡੀਆਂ ਪੜ੍ਹੀਆਂ ਕਿਤਾਬਾਂ ਵਿਚੋਂ 10 ਲਿਖਤੀ ਸਵਾਲ ਕਰਾਂਗੇ, ਜਿਸ ਵਿਚੋਂ ਜ਼ਿਆਦਾ ਠੀਕ ਜਵਾਬ ਦੇਣ ਵਾਲੇ 10 ਜਾਣਿਆ ਨੂੰ ਉਚਿੱਤ ਇਨਾਮ ਦਿੱਤੇ ਜਾਣਗੇ।

ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਹੁਣ ਰੋਜ਼ਾਨਾ ਸ਼ਾਮ ਨੂੰ 5 ਤੋਂ 7 ਵਜੇ ਤਕ ਖੁੱਲ੍ਹੀ ਰਹੇਗੀ। ਇਸ ਸਮੇਂ ਦੌਰਾਨ ਤੁਸੀਂ ਓਥੇ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹੋ ਜਾਂ ਲਾਇਬ੍ਰੇਰੀ ਦੇ ਮੈਂਬਰ ਬਣਕੇ ਤੁਸੀਂ ਕਿਤਾਬਾਂ ਜਾਰੀ ਕਰਵਾ ਕੇ ਘਰ ਲਿਜਾ ਕੇ ਵੀ ਪੜ੍ਹ ਸਕਦੇ ਹੋ। ਸਰਪੰਚ ਮਿੰਟੂ ਨੇ ਇਹ ਵੀ ਕਿਹਾ ਕਿ ਜਲਦੀ ਹੀ ਲਾਇਬ੍ਰੇਰੀ ਦੇ ਖੁੱਲ੍ਹਣ ਦਾ ਸਮਾਂ ਵਧਾਇਆ ਜਾਵੇਗਾ।

ਇਸ ਨਿਵੇਕਲੀ ਪਹਿਲ ਦੀ ਹੋ ਰਹੀ ਇਲਾਕੇ ‘ਚ ਚਰਚਾ

ਮੋਗਾ ਦੇ ਪਿੰਡ ਰਣਸੀਂਹ ਕਲਾਂ ਬਣੀ ਮਹਾਰਜਾ ਰਣਜੀਤ ਸਿੰਘ ਲਾਇਬ੍ਰੇਰੀ ‘ਚ ਕੀਤੇ ਇਸ ਨਿਵੇਕਲੇ ਉੱਦਮ ਦੀ ਚਰਚਾ ਹੋ ਰਹੀ ਹੈ। ਪ੍ਰਸਿੱਧ ਲੇਖਕ ਗੁਰਦੀਪ ਸਿੰਘ ਧਾਲੀਵਾਲ ਲੋਪੋਂ, ਗੁਰਮੀਤ ਕੜਿਆਲਵੀ ਤੇ ਸੁਰਜੀਤ ਸਿੰਘ ਕਾਉਂਕੇ ਨੇ ਕਿਹਾ ਕਿ ਸ਼ਾਇਦ ਪੰਜਾਬ ਭਰ ਵਿਚ ਅਜਿਹੀ ਲਾਇਬ੍ਰੇਰੀ ਨਹੀਂ ਹੋਵੇਗੀ ਜਿੱਥੇ ਕਿਤਾਬਾਂ ਪੜ੍ਹਨ ਦੇ ਪੈਸੇ ਮਿਲਦੇ ਹੋਣ। ਉਹਨਾਂ ਸਰਪੰਚ ਮਿੰਟੂ ਨੂੰ ਮੁਬਾਰਕਬਾਦ ਦਿੰਦਿਆਂ ਨੌਜਵਾਨੀ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦਾ ਚੰਗਾ ਉਪਰਾਲਾ ਦੱਸਦਿਆਂ ਸ਼ਲਾਘਾ ਕੀਤੀ।

ਮਿੰਟੂ ਦੀ ਸੋਚ ਵਾਂਗ ਹਰ ਨੌਜਵਾਨ ਅੱਗੇ ਆਵੇ : ਡੀਸੀ

ਮੋਗਾ ਤੋਂ ਡੀਸੀ ਕੁਲਵੰਤ ਸਿੰਘ ਨੇ ਸਰਪੰਚ ਮਿੰਟੂ ਦੀ ਇਸ ਨਿਘਰ ਸੋਚ ਦੀ ਤਾਰੀਫ ਕੀਤੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਪੰਜਾਬ ਦੇ ਨੌਜਵਾਨ ਮਿੰਟੂ ਵਾਂਗ ਅੱਗੇ ਆਉਣ ਤਾਂ ਬੱਚਿਆਂ ਤੋਂ ਲੈ ਕਿ ਨੌਜਵਾਨੀ ਸਾਹਿਤ ਨਾਲ ਜੁੜੇਗੀ ਅਤੇ ਪੰਜਾਬੀਅਤ ਨੂੰ ਹੋ ਵੀ ਨਿਖਾਰ ਆਵੇਗਾ। ਇੱਥੇ ਦੱਸ ਦੇਈਏ ਕਿ ਮੋਗਾ ਤੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਖ਼ੁਦ ਇਕ ਸਾਹਿਤਕਾਰ ਹਨ। ਉਹਨਾਂ ਦਾ ਸਾਹਿਤ ਨਾਲ ਕਾਫੀ ਲਗਾਅ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.