ਲੁਧਿਆਣਾ : ਹਵਸ ਵਿਚ ਅੰਨ੍ਹੇ ਹੋਏ ਮਤਰੇਏ ਪਿਤਾ ਨੇ ਆਪਣੀ ਬੇਟੀ ਨਾਲ ਜਬਰ ਜਨਾਹ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਜਨਤਾ ਨਗਰ ਦਿਓਲ ਇਨਕਲੇਵ ਸ਼ਿਮਲਾ ਪੁਰੀ ਦੇ ਵਾਸੀ ਅਰੁਣ ਥਾਪਾ ਦੇ ਖਿਲਾਫ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਸਾਲ 2011 ਵਿੱਚ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਰੁਣ ਥਾਪਾ ਨਾਲ ਰਹਿਣ ਲੱਗ ਪਈ। ਸਾਲ 2018 ਵਿਚ ਉਹ ਘਰ ਵਿਚ ਇਕੱਲੀ ਸੀ, ਇਸੇ ਦੌਰਾਨ ਮੁਲਜ਼ਮ ਅਰੁਣ ਥਾਪਾ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਉਮਰ ਜ਼ਿਆਦਾ ਘੱਟ ਹੋਣ ਕਾਰਣ ਲੜਕੀ ਦਿਮਾਗੀ ਤੌਰ ‘ਤੇ ਬੇਹੱਦ ਪਰੇਸ਼ਾਨ ਹੋ ਗਈ। ਮੁਲਜ਼ਮ ਨੇ ਇਸ ਸਬੰਧੀ ਕਿਸੇ ਨੂੰ ਨਾ ਦਸਣ ਦੀ ਗੱਲ ਕਹਿ ਕੇ ਲੜਕੀ ਨੂੰ ਬੁਰੀ ਤਰ੍ਹਾਂ ਧਮਕਾਇਆ। ਡਰੀ ਸਹਿਮੀ ਲੜਕੀ ਨਾਲ ਜਬਰ ਜਨਾਹ ਸਬੰਧੀ ਕਿਸੇ ਨਾਲ ਜ਼ਿਕਰ ਨਾ ਕੀਤਾ। ਲੜਕੀ ਨੇ ਦੱਸਿਆ ਕਿ ਹੁਣ ਉਸ ਦੀ ਉਮਰ 16 ਸਾਲ ਹੈ। 15 ਮਾਰਚ ਨੂੰ ਮੁਲਜ਼ਮ ਨੇ ਘਰ ਵਿਚ ਇਕੱਲਿਆਂ ਦੇਖ ਕੇ ਉਸ ਨੂੰ ਫਿਰ ਤੋਂ ਹਵਸ ਦਾ ਸ਼ਿਕਾਰ ਬਣਾਇਆ। ਇਸ ਵਾਰ ਲੜਕੀ ਨੇ ਆਪਣੀਆਂ ਭੈਣਾਂ ਨੂੰ ਮੁਲਜ਼ਮ ਦੀ ਸ਼ਰਮਨਾਕ ਹਰਕਤ ਸਬੰਧੀ ਜਾਣਕਾਰੀ ਦਿੱਤੀ। ਮਾਮਲਾ ਉਜਾਗਰ ਹੋਣ ਤੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਉਧਰੂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਚਰਨ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਰੁਣ ਥਾਪਾ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।