ਕੌਮੀ ਇਨਸਾਫ਼ ਮੋਰਚੇ ’ਚ ਹੋਈ ਖ਼ੂਨੀ ਝੜਪ ਮਾਮਲੇ ’ਚ ਭਿੜੇ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ FIR ਦਰਜ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਮੁਹਾਲੀ : ਕੌਮੀ ਇਨਸਾਫ਼ ਮੋਰਚੇ ’ਚ ਹੋਈ ਖ਼ੂਨੀ ਝੜਪ ਮਾਮਲੇ ’ਚ ਭਿੜੇ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ ਪੰਜਾਬ ਪੁਲਿਸ ਨੇ FIR ਦਰਜ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ’ਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਕੌਮੀ ਇਨਸਾਫ਼ ਮੋਰਚੇ ’ਚ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਰਮਿਆਨ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ’ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਨੌਜਵਾਨ ਨਿਹੰਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਤਲਵਾਰ ਦੇ ਹਮਲੇ ’ਚ ਨਿਹੰਗ ਸਿੰਘ ਦੇ ਗੁੱਟ ’ਤੇ ਡੂੰਘਾ ਜ਼ਖ਼ਮ ਹੋ ਗਿਆ। ਨਿਹੰਗ ਸਿੰਘ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਦੇ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸ਼ਨਿਚਰਵਾਰ ਦੇਰ ਰਾਤ ਵਾਪਰੀ। ਇਸ ਤੋਂ ਪਹਿਲਾਂ ਜ਼ਖ਼ਮੀ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਨਿਹੰਗ ਦੀ ਪਛਾਣ ਬੱਬਰ ਸਿੰਘ ਚੰਡੀ ਦੇ ਰੂਪ ’ਚ ਹੋਈ ਹੈ। ਇਹ ਕਿਸੇ ਨਿਹੰਗ ਜਥੇਬੰਦੀ ਦਾ ਨਿਹੰਗ ਦੱਸਿਆ ਜਾ ਰਿਹਾ ਹੈ। ਝੜਪ ਤੇ ਹੰਗਾਮੇ ਪਿੱਛੋਂ ਐਤਵਾਰ ਨੂੰ ਵੀ ਧਰਨਾ ਲੱਗਾ। ਮੋਰਚੇ ’ਚ ਸਥਿਤੀ ਸ਼ਾਂਤ ਬਣੀ ਹੋਈ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਨਿਹੰਗ ਸਿੰਘਾਂ ਦੇ ਇਨ੍ਹਾਂ ਦੋਵਾਂ ਧੜਿਆਂ ’ਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਝਗੜਾ ਬਾਅਦ ’ਚ ਖ਼ੂਨੀ ਝੜਪ ’ਚ ਤਬਦੀਲ ਹੋ ਗਿਆ। ਦੋਵਾਂ ਧੜਿਆਂ ਦੇ ਮੈਂਬਰਾਂ ਨੇ ਤਲਵਾਰਾਂ ਵੀ ਕੱਢ ਲਈਆਂ। ਜਿੱਥੇ ਇਸ ਦੌਰਾਨ ਨਿਹੰਗ ਬੱਬਰ ਸਿੰਘ ਚੰਡੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਲਹੂ-ਲੁਹਾਨ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ ਬੱਬਰ ਸਿੰਘ ਚੰਡੀ ਸੜਕ ’ਤੇ ਜ਼ਖ਼ਮੀ ਹੋ ਕੇ ਡਿੱਗ ਪਿਆ ਸੀ। ਸੜਕ ਵੀ ਖ਼ੂਨ ਨਾਲ ਲਾਲ ਹੋ ਗਈ। ਉਧਰ ਕਾਫ਼ੀ ਖ਼ੂਨ ਨਿਕਲਦਾ ਦੇਖ ਕੇ ਬੱਬਰ ਸਿੰਘ ਨੂੰ ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੇ ਗੁੱਟ ’ਤੇ ਕਾਫ਼ੀ ਗੰਭੀਰ ਸੱਟ ਲੱਗੀ ਹੈ ਪਰ ਹੱਥ ਕੱਟੇ ਜਾਣ ਤੋਂ ਬਚਾਅ ਹੋ ਗਿਆ। ਨਿਹੰਗਾਂ ਦੀ ਖ਼ੂਨੀ ਝੜਪ ਤੇ ਚੀਕ-ਚਿਹਾੜਾ ਸੁਣ ਕੇ ਜਿੱਥੇ ਆਸਪਾਸ ਦੇ ਲੋਕਾਂ ’ਚ ਤਰਥੱਲੀ ਮਚ ਗਈ ਉੱਥੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ। ਮੋਰਚੇ ’ਚ ਜਦੋਂ ਦੋਵਾਂ ਧੜਿਆਂ ਦੇ ਨਿਹੰਗਾਂ ’ਚ ਮਾਰਕੁੱਟ ਹੋ ਰਹੀ ਸੀ ਤਾਂ ਕਾਫ਼ੀ ਗਿਣਤੀ ’ਚ ਲੋਕ ਇਕੱਤਰ ਹੋ ਗਏ। ਲੋਕਾਂ ਨੇ ਦੋਵਾਂ ਧੜਿਆਂ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ ਤੇ ਲੜਦੇ ਰਹੇ। ਮੋਰਚੇ ਦੇ ਮੈਂਬਰ ਵੀ ਮੌਕੇ ’ਤੇ ਪੁੱਜੇ। ਇਸ ਝਗੜੇ ’ਚ ਕੌਣ-ਕੌਣ ਸ਼ਾਮਲ ਸਨ ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ’ਤੇ ਪੁੱਜ ਕੇ ਸੀਸੀਟੀਵੀ ਕੈਮਰਿਆਂ ਦੀ ਪੁਣ-ਛਾਣ ਕਰ ਰਹੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕੌਮੀ ਇਨਸਾਫ਼ ਮੋਰਚੇ ਦੇ ਬਾਈਪਾਸ ਚੌਕ ’ਤੇ ਲਾਏ ਗਏ ਪੱਕੇ ਧਰਨੇ ’ਚ ਟੈਂਟ ਅੰਦਰ ਇਕ ਨੌਜਵਾਨ ਦੀ ਚਾਰ ਦਿਨ ਪੁਰਾਣੀ ਲਾਸ਼ ਮਿਲੀ ਸੀ। ਚੰਡੀਗੜ੍ਹ-ਮੁਹਾਲੀ ਹੱਦ ’ਤੇ ਪੁੱਜ ਕੇ ਕਈ ਵਾਰ ਮੋਰਚੇ ਦੇ ਮੈਂਬਰ ਪ੍ਰਦਰਸ਼ਨ ਕਰ ਚੁੱਕੇ ਹਨ। ਪ੍ਰਦਰਸ਼ਨਕਾਰੀ ਕਈ ਵਾਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਯਤਨ ਕਰ ਚੁੱਕੇ ਹਨ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.