ਪੰਜਾਬ ਤੇ ਹਿਮਾਚਲ ’ਚ ਸੈਟੇਲਾਈਟ ਕੇਂਦਰ ਬਣਾ ਕੇ ਮਰੀਜ਼ਾਂ ਦਾ ਬੋਝ ਘਟਾਏਗਾ ਪੀਜੀਆਈ,

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

 ਜਲੰਧਰ : ਪੀਜੀਆਈ ’ਚ ਹਰੇਕ ਸਾਲ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪੀਜੀਆਈ ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਨੇ ਦੱਸਿਆ ਕਿ ਪਿਛਲੇ ਸਾਲ 2022 ’ਚ ਪੀਜੀਆਈ ਦੀ ਨਿਊ ਓਪੀਡੀ ’ਚ ਇਲਾਜ ਲਈ ਅੱਠ ਲੱਖ 82 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆਏ ਸਨ। ਅਜਿਹੇ ’ਚ ਪੀਜੀਆਈ ਹਸਪਤਾਲ ’ਤੇ ਵਧ ਰਹੇ ਮਰੀਜ਼ਾਂ ਦੇ ਬੋਝ ਨੂੰ ਘੱਟ ਕਰਨ ਲਈ ਪੰਜਾਬ ਤੇ ਹਿਮਾਚਲ ’ਚ ਸੈਟੇਲਾਈਟ ਸੈਂਟਰ ਬਣਾ ਰਹੇ ਹਾਂ। ਇਨ੍ਹਾਂ ਸੈਟੇਲਾਈਟ ਸੈਂਟਰ ਦੇ ਸ਼ੁਰੂ ਹੋਣ ਨਾਲ ਪੀਜੀਆਈ ’ਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦੇ ਬੋਝ ਨੂੰ ਘੱਟ ਕੀਤਾ ਜਾ ਸਕੇਗਾ, ਮਰੀਜ਼ਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪੀਜੀਆਈ ਚੰਡੀਗੜ੍ਹ ਆਉਣ ਦੀ ਜ਼ਰੂਰਤ ਨਹੀਂ ਪਵੇਗੀ, ਇਨ੍ਹਾਂ ਸੈਟੇਲਾਈਟ ਸੈਂਟਰ ’ਚ ਹੀ ਬਿਹਤਰ ਸਿਹਤ ਸਹੂਲਤਾਂ ਪੀਜੀਆਈ ਉਪਲੱਬਧ ਕਰਵਾਏਗਾ। ਪੀਜੀਆਈ ਦੇ ਇਹ ਸੈਟੇਲਾਈਟ ਸੈਂਟਰ ਪੰਜਾਬ ਦੇ ਫਿਰੋਜ਼ਪੁਰ ਤੇ ਸੰਗਰੂਰ ’ਚ ਤੇ ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਸਾਲ 2025 ਤਕ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਨਗੇ। ਫਿਰੋਜ਼ਪੁਰ ਸੈਟੇਲਾਈਟ ਸੈਂਟਰ ਸਾਲ 2024 ਤਕ ਹੋਵੇਗਾ ਸ਼ੁਰੂ : ਫਿਰੋਜ਼ਪੁਰ ਪੀਜੀਆਈ ਸੈਟੇਲਾਈਟ ਸੈਂਟਰ ’ਤੇ 490.5 ਕਰੋੜ ਖਰਚੇ ਕੀਤੇ ਜਾ ਰਹੇ ਹਨ। ਇਸ ਸੈਂਟਰ ’ਚ 100 ਇਨਡੋਰ ਬੈੱਡ ਸੈਂਟਰ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ 30 ਬੈੱਡ ਦਾ ਆਈਸੀਯੂ ਤੇ ਹਾਈ ਡਿਪੈਂਡੈਂਸ ਬੈੱਡ ਦਾ ਪ੍ਰਬੰਧ ਹੋਵੇਗਾ। ਉਥੇ, 10 ਕਲੀਨਿਕਲ ਸਪੈਸ਼ਿਐਲਿਟੀ ਡਿਪਾਰਟਮੈਂਟ ਤੇ ਪੰਜ ਵਿਭਾਗ ਹੋਣਗੇ। ਇਸ ਤੋਂ ਇਲਾਵਾ ਛੋਟੀ ਤੇ ਵੱਡੀ ਸਰਜੀ ਤੇ ਆਪ੍ਰੇਸ਼ਨ ਲਈ ਆਪ੍ਰੇਸ਼ਨ ਥਿਏਟਰ (ਓਟੀ) ਹੋਣਗੇ। ਸੈਟੇਲਾਈਟ ਸੈਂਟਰ ਦਾ ਨਿਰਮਾਣ ਅਤਿ-ਆਧੁਨਿਕ ਤਕਨੀਕ ਰਾਹੀਂ ਕੀਤਾ ਜਾ ਰਿਹਾ ਹੈ, ਜੋ ਕਿ ਪਲੈਟੀਨਮ ਗ੍ਰੀਨ ਹਸਪਤਾਲ ਦੀ ਸ਼੍ਰੇਣੀ ’ਚ ਆਵੇਗੀ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.