ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਿਲਾ ਰਾਖਵਾਂਕਰਨ ਬਿਲ ਨਾਲ ਜੁੜੀਆਂ ਸੋਧਾਂ ਸਬੰਧੀ ਕਿਹਾ ਕਿ ਜਦੋਂ ਵੀ ਦੇਸ਼ ਵਿਚ ਚੋਣਾਂ ਆਈਆਂ ਹਨ, ਉਸ ਵਿਚ ਮਹਿਲਾਵਾਂ ਨੂੰ ਮਿਲਣ ਵਾਲੇ ਇਸ ਅਧਿਕਾਰ ਦਾ ਜਿਸ-ਜਿਸ ਨੇ ਵਿਰੋਧ ਕੀਤਾ ਹੈ, ਉਸ ਦਾ ਹਾਲ ਬੁਰੇ ਤੋਂ ਬੁਰਾ ਕੀਤਾ ਗਿਆ ਹੈ । ਉਸ ਨੂੰ ਕਦੇ ਮੁਆਫੀ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਇਸ ਲਈ ਜਿਨ੍ਹਾਂ ਨੂੰ ਵੀ ਇਸ ਵਿਚ ਰਾਜਨੀਤੀ ਦੀ ਬੂ ਆ ਰਹੀ ਹੈ, ਉਹ ਆਪਣੇ ਨਤੀਜਿਆਂ ਨੂੰ ਖੁਦ ਦੇਖ ਲੈਣ । ਇਸ ’ਚ ਫਾਇਦਾ ਹੈ ਜੋ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਚ ਜਾਓਗੇ । ਇਸ ਲਈ ਇਸ ਨੂੰ ਰਾਜਨੀਤਿਕ ਰੰਗ ਦੇਣ ਦੀ ਲੋੜ ਨਹੀਂ ਹੈ । ਇਸ ਲਈ ਸਾਡੀ ਨੀਅਤ ਦੀ ਖੋਟ ਨੂੰ ਦੇਸ਼ ਦੀ ਨਾਰੀ ਸ਼ਕਤੀ ਕਦੇ ਮੁਆਫ਼ ਨਹੀਂ ਕਰੇਗੀ। ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਨਾਰੀ ਨੂੰ ਨਾਅਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਜਿਨ੍ਹਾਂ ਨੇ ਨਾਰੀ ਨੂੰ ਆਪਣੇ ਸੰਗਠਨ ਵਿਚ ਨਹੀਂ ਰੱਖਿਆ, ਉਹ ਉਸ ਦਾ ਮਾਣ-ਸਤਿਕਾਰ ਕਿਵੇਂ ਰੱਖਣਗੇ।
ਬਿਲਾਂ ਤੇ ਚਰਚਾ ਲਈ 16 ਅਤੇ 17 ਅਪ੍ਰੈਲ ਨੂੰ 15 ਘੰਟੇ ਦਾ ਸਮਾਂ ਤਹਿ ਕੀਤਾ ਗਿਆ ਹੈ । ਭਲਕੇ ਸ਼ਾਮ 4 ਵਜੇ ਵੋਟਿੰਗ ਹੋਵੇਗੀ । ਸੋਧ ਬਿਲ ਵਿਚ ਲੋਕ ਸਭਾ ਸਾਂਸਦਾਂ ਦੀ ਗਿਣਤੀ 850 ਕਰਨ ਦਾ ਪ੍ਰਸਤਾਵ ਹੈ। ਜਦਕਿ ਇਸ ਤੋਂ ਪਹਿਲਾਂ ਹੱਦਬੰਦੀ ਦੇ ਮੁੱਦੇ ’ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੱਦਬੰਦੀ ਦੇ ਨਾਂ ’ਤੇ ਕਿਸੇ ਵੀ ਸੂਬੇ ਨਾਲ ਮਤਭੇਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੇਰੀ ਗਰੰਟੀ ਹੈ ਅਤੇ ਇਹੀ ਮੇਰਾ ਵਾਅਦਾ ਹੈ।





