ਨਵੀਂ ਦਿੱਲੀ : ਦੱਖਣ-ਪੂਰਬੀ ਦਿੱਲੀ ਵਿੱਚ ਸਥਿਤ ਅਮਰ ਕਲੋਨੀ ਵਿੱਚ ਇੱਕ ਆਈ.ਆਰ.ਐਸ. ਅਧਿਕਾਰੀ ਦੀ 22 ਸਾਲਾ ਧੀ ਦਾ ਕਤਲ ਕਰ ਦਿੱਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੀੜਤਾ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ ਸੀ।
ਕਾਤਲ ਨੇ ਮੋਬਾਈਲ ਫੋਨ ਦੀ ਚਾਰਜਰ ਕੇਬਲ ਦੀ ਵਰਤੋਂ ਕਰਕੇ ਲੜਕੀ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਅਪਰਾਧ ਪਿੱਛੇ ਇੱਕ ਘਰੇਲੂ ਨੌਕਰ ਦਾ ਹੱਥ ਹੈ । ਇਲਜ਼ਾਮ ਹੈ ਕਿ ਉਸ ਨੂੰ ਲਗਭਗ ਡੇਢ ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਕਤਲ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





