ਏਜੰਸੀ। ਯੋ ਯੋ ਹਨੀ ਸਿੰਘ ‘ਤੇ ਮੁੰਬਈ ‘ਚ ਇਕ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ। ਇਕ ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ਅਤੇ ਹੋਰਾਂ ਖਿਲਾਫ ਅਗਵਾ, ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਪ੍ਰਦਰਸ਼ਨ ਨੂੰ ਲੈ ਕੇ ਝਗੜਾ
ਦਰਅਸਲ, ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ਦਾ ਫੈਸਟੀਵੀਨਾ ਪ੍ਰੋਗਰਾਮ ਮੁੰਬਈ ਦੇ ਬੀਕੇਸੀ ਵਿੱਚ ਆਯੋਜਿਤ ਕੀਤਾ ਸੀ ਜੋ 15 ਅਪ੍ਰੈਲ ਨੂੰ ਹੋਣਾ ਸੀ। ਪੈਸਿਆਂ ਦੇ ਲੈਣ-ਦੇਣ ‘ਚ ਗੜਬੜੀ ਕਾਰਨ ਰਮਨ ਨੇ ਸ਼ੋਅ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋਈ।
ਵਿਵੇਕ ਦਾ ਹੈ ਇਹ ਦੋਸ਼
ਵਿਵੇਕ ਰਮਨ ਨੇ ਦੋਸ਼ ਲਾਇਆ ਹੈ ਕਿ ਸ਼ੋਅ ਰੱਦ ਹੋਣ ਤੋਂ ਨਾਰਾਜ਼ ਹਨੀਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰ ਲਿਆ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਨੀ ਸਿੰਘ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਕੁੱਟਮਾਰ ਵੀ ਕੀਤੀ।