ਮਹਾਰਾਸ਼ਟਰ : ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ 2 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਵਿਹ ਇਕ 13 ਸਾਲ ਦੀ ਕੁੜੀ ਤੇ ਇਕ 7 ਸਾਲ ਦਾ ਲੜਕਾ ਪੀੜਤ ਮਿਲਿਆ ਹੈ।
ਦੋਵੇਂ ਹੀ ਬੱਚਿਆਂ ਨੂੰ ਬੁਖ਼ਾਰ ਦੀ ਸ਼ਿਕਾਇਤ ਸੀ। ਜਿਨ੍ਹਾਂ ਨੂੰ ਪ੍ਰਾਇਵੇਟ ਲੈਬ ਦੀ ਜਾਂਚ ਤੋਂ ਬਾਅਦ ਦੋਵਾਂ ਦੀ ਰਿਪੋਰਟ ਪੌਜ਼ੀਟਿਵ ਆਈ। ਹਾਲਾਂਕਿ ਇਨ੍ਹਾਂ ਕੇਸਾਂ ’ਚ ਮਰੀਜਾਂ ਨੂੰ ਹਸਪਤਾਲ ਵਿਚ ਭਰਤੀ ਨਹੀਂ ਕਰਨਾ ਪੈਂਦਾ। ਇਲਾਜ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਕੰਟਰੋਲ ਵਿਚ ਹੈ।
ਬੀਤੇ ਇਕ ਦਿਨ ਪਹਿਲਾਂ ਕਰਨਾਟਕ ਤੇ ਤਮਿਲਨਾਡੂ ਵਿਚ 2-2, ਪੱਛਮੀ ਬੰਗਾਲ ਅਤੇ ਗੁਜਰਾਤ ਵਿਚ ਇਕ-ਇਕ ਕੇਸ ਮਿਲਕਰ ਵਾਇਰਸ ਦੇ ਕੁੱਲ 6 ਕੇਸ ਸਾਹਮਣੇ ਆਏ ਸਨ। ਇਨ੍ਹਾਂ ਸਾਰੇ ਕੇਸਾਂ ’ਚ ਬੱਚੇ ਪੀੜਤ ਮਿਲੇ ਹਨ।
ਦੇਸ਼ ਦੇ 4 ਰਾਜਾਂ ਵਿਚ ਸੰਕਰਮਣ ਦੇ ਮਿਲੇ ਮਾਮਲਿਆਂ ਵਿਚ ਸਿਹਤ ਮੰਤਰੀ ਜੇ.ਪੀ ਨੱਡਾ ਨੇ ਕਿਹਾ ਕਿ ਇਹ ਵਾਇਰਸ ਆਮ ਹੈ ਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। HMPV ਵਾਇਰਸ ਸਬੰਧੀ ਜੇ.ਪੀ ਨੱਡਾ ਨੇ ਕਿਹਾ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ। 2001 ਵਿਚ ਪਹਿਲੀ ਵਾਰ ਇਸ ਦੀ ਪਛਾਣ ਹੋਈ ਸੀ। ਇਸ ਦੇ ਬਾਅਦ ਇਹ ਵਾਇਰਸ ਦੁਨੀਆਂ ਵਿਚ ਫੈਲ ਗਿਆ। ਇਹ ਸਾਂਹ ਲੈਣ ’ਤੇ ਹਵਾ ਦਾ ਮਾਧਿਅਮ ਰਾਹੀਂ ਫੈਲਦਾ ਹੈ।
WHO ਨੇ ਹਾਲਾਤ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਤੇ ਉਹ ਸਾਡੇ ਨਾਲ ਛੇਤੀ ਹੀ ਰਿਪੋਰਟ ਸਾਂਝਾ ਕਰੇਗਾ।






