ਅੰਮ੍ਰਿਤਸਰ : ਅਕਾਲੀ ਦਲ ਦੀ ਸਰਕਾਰ ‘ਚ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੀਤੀਆਂ ਗਲਤੀਆਂ ਮੰਨਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਕ ਘੰਟਾ ਪਖਾਨਿਆਂ ਦੀ ਸਫ਼ਾਈ ਕਰਨ ਤੋਂ ਇਲਾਵਾ ਲੰਗਰ ਦੀ ਸੇਵਾ ਕਰਨਗੇ। ਸਾਰੇ ਦੋਸ਼ੀ ਗਲੇ ‘ਚ ਪੱਟੀਆਂ ਪਾ ਕੇ ਸੇਵਾ ਕਰਨਗੇ। ਸੁਖਬੀਰ ਦੀ ਲੱਤ ‘ਤੇ ਪਲਾਸਟਰ ਹੋਣ ਕਾਰਨ ਉਨ੍ਹਾਂ ਨੂੰ ਬਰਸ਼ਾ ਲੈ ਕੇ ਵ੍ਹੀਲ ਚੇਅਰ ‘ਤੇ ਬੈਠ ਕੇ ਮੁੱਖ ਗੇਟ ‘ਤੇ ਇਕ ਘੰਟੇ ਦੀ ਸੇਵਾ ਤੇ ਫਿਰ ਲੰਗਰ ਦੇ ਬਰਤਨ ਧੋਣ ਦੀ ਸੇਵਾ ਦਿੱਤੀ ਗਈ ਹੈ। ਉਨ੍ਹਾਂ ਦੇ ਗਲਾਂ ‘ਚ ਤਖ਼ਤੀਆਂ ਪਾਈਆਂ ਗਈਆਂ ਹਨ। ਤਨਖਾਹ ਭੁਗਤਣ ਲਈ ਕੱਲ੍ਹ ਤੋਂ ਸੇਵਾ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸੇਵਾ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਨ ਦੇ ਆਦੇਸ਼ ਹੋਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਤਨਖਾਹੀਆ ਕਰਾਰ ਦਿੱਤੇ ਗਏ ਹਨ। ਡੇਰਾ ਮੁਖੀ ਨੂੰ ਮਾਫ਼ੀ ਮੰਗਵਾਉਣ ‘ਤੇ ਸਿੰਘ ਸਾਹਿਬਾਨ ਨੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਰਨ ਉਪਰੰਤ ਫ਼ਖ਼ਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਦੀ ਮਾਫ਼ੀ ਲਈ ਦਿੱਤੇ ਇਸ਼ਤਿਹਾਰ ਦੀ ਰਾਸ਼ੀ ਵਿਆਜ ਸਮੇਤ ਖਾਤਾ ਸ਼ਾਖਾ ‘ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸੂਜਤਾਂ ਕੱਲ 12 ਵਜੇ ਤਕ ਵਾਪਸ ਲੈਣ ਦੇ ਆਦੇਸ਼ ਜਾਰੀ ਹੋਏ ਹਨ। ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਹਟਾਉਣ ਤੇ ਅੰਮ੍ਰਿਤਸਰ ਤੋਂ ਬਾਹਰ ਡਿਊਟੀ ਲਾਉਣ ਦੇ ਆਦੇਸ਼ ਦਿੱਤੇ। ਵਿਰਸਾ ਸਿੰਘ ਵਲਟੋਹਾ ਨੂੰ ਮੁੜ ਤਾੜਨਾ ਕਰਦਿਆਂ ਕਿਹਾ ਕਿ ਉਹ ਸੋਚ ਸਮਝ ਕੇ ਬਿਆਨਬਾਜ਼ੀ ਕਰਨ। ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਕੋਲੋਂ ਸਵਾਲ ਪੁੱਚੇ ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾਂਹ ਵਿਚ ਦੇਣ ਲਈ ਆਖਿਆ ਗਿਆ। ਸੁਖਬੀਰ ਬਾਦਲ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਸਾਥੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹਨ।ਰਾਮ ਰਹੀਮ ਨੂੰ ਮਾਫ਼ੀ ਦੇਣ ਬਾਰੇ ਵੀ ਸੁਖਬੀਰ ਬਾਦਲ ਨੂੰ ਸਵਾਲ ਕੀਤੇ ਗਏ ਜਿਸ ‘ਤੇ ਉਨ੍ਹਾਂ ਨੇ ਆਪਣਾ ਜਵਾਬ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਰੱਖਿਆ ਤੇ ਇਸ ਗੁਨਾਹ ਨੂੰ ਵੀ ਕਬੂਲ ਕੀਤਾ। ਸੁਖਬੀਰ ਬਾਦਲ ਨੇ ਬਰਗਾੜੀ ਗੋਲੀਕਾਂਡ ਦਾ ਗੁਨਾਹ ਵੀ ਮੰਨਿਆ।
ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਸਰਕਾਰ ਹੁੰਦਿਆਂ ਉਨ੍ਹਾਂ ਨੇ ਮਹਾਰਾਜ ਦੇ ਦੋਸ਼ੀਆਂ, ਨੌਜਵਾਨਾਂ ਸਬੰਧੀ ਕੋਈ ਵੀ ਉੱਚ ਕਦਮ ਨਹੀਂ ਚੁੱਕਿਆ ਤੇ ਉਨ੍ਹਾਂ ਦੀ ਭੁੱਲ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਜਿੰਨ੍ਹਾਂ ਪੁਲਿਸ ਅਫਸਰਾਂ ‘ਤੇ ਦੋਸ਼ ਲੱਗਦੇ ਸਨ ਉਨ੍ਹਾਂ ਨੂੰ ਵੀ ਉਨ੍ਹਾਂ ਦੀ ਸਰਕਾਰ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪਾਰਟੀ ਵਿੱਚ ਅਹੁਦੇ ਤੇ ਟਿਕਟਾਂ ਦਿੱਤੀਆਂ ਗਈਆਂ
ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੀਵਾਨ ਲਈ ਜਥੇਦਾਰਾਂ ਨੂੰ ਉਨ੍ਹਾਂ ਨੇ ਚੰਡੀਗੜ੍ਹ ਕੋਠੀ ਵਿੱਚ ਸੱਦਿਆ ਤੇ ਮਾਫੀ ਮੰਗਣ ਲਈ ਦਬਾਅ ਬਣਾਇਆ। ਬਾਦਲ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਡੇਰਾ ਸਿਰਸਾ ਮੁਖੀ ਦੇ ਮਾਮਲੇ ਵਿੱਚ ਅਖਬਾਰੀ ਇਸ਼ਤਿਆਰਾਂ ਲਈ ਸ਼੍ਰੋਮਣੀ ਕਮੇਟੀ ‘ਤੇ ਦਬਾਅ ਬਣਾਇਆ ਅਤੇ ਗੋਲਕ ਦੀ ਦੁਰਵਰਤੋਂ ਕੀਤੀ।
ਬੁਰਜ ਜਵਾਹਰ ਸਿੰਘ ਵਾਲਾ ਵਿਖੇ ਚੋਰੀ ਹੋਏ ਪਾਵਨ ਸਰੂਪ ਅਤੇ ਲੱਗੇ ਇਸ਼ਤਿਹਾਰ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਸਰਕਾਰ ਹੁੰਦਿਆਂ ਨਾਕਾਮ ਰਹੇ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਧਰਨਾ ਲਗਾ ਕੇ ਇਨਸਾਫ ਲਈ ਬੈਠੀਆਂ ਸੰਗਤਾਂ ‘ਤੇ ਪੁਲਿਸ ਬਲ ਦਾ ਦੁਰਉਪਯੋਗ ਕੀਤਾ। ਉਸ ਦੌਰਾਨ ਦੋ ਨੌਜਵਾਨ ਸ਼ਹੀਦ ਹੋਣੇ ਵੀ ਉਹਨਾਂ ਦੀ ਸਰਕਾਰ ਦੀ ਭੁੱਲ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਰਾ ਮੁਖੀ ‘ਤੇ ਸਜ਼ਾ ਮਾਫ਼ੀ ਸਬੰਧੀ ਦਿੱਤੇ ਅਖ਼ਬਾਰੀ ਬਿਆਨ ‘ਤੇ ਕਿਹਾ ਕਿ ਮੈਂ ਨਹੀਂ ਦਿੱਤਾ | ਗਿਆਨੀ ਹਰਪ੍ਰੀਤ ਸਿੰਘ ਨੇ ਇਹ ਬਿਆਨ ਪੜ੍ਹ ਕੇ ਸੁਣਾਇਆ।
ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਸਾਰੇ ਵਜੀਰ ਗੁਨਾਹਗਾਰ ਹਨ ਤੇ ਸਾਰਿਆਂ ਨੂੰ ਹੀ ਇਕੋ ਜਿਹੀ ਸਜ਼ਾ ਦਿੱਤੀ ਜਾਵੇ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡੇਰਾ ਮੁਖੀ ਦੀ ਮਾਫੀ ਦਾ ਮਾਮਲਾ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਨਹੀਂ ਆਇਆ। ਮੈਂ ਉਸ ਗਲਤੀ ਬਾਰੇ ਆਪਣੀ ਆਵਾਜ਼ ਨਹੀਂ ਉਠਾਈ ਜੋ ਮੈਨੂੰ ਕਰਨੀ ਚਾਹੀਦੀ ਸੀ। ਮੈਂ ਸਰਕਾਰ ਦਾ ਹਿੱਸਾ ਸੀ, ਇਸ ਲਈ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ।
ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਸਰਕਾਰ ਵੇਲੇ ਗਲਤੀਆਂ ਹੋਈਆਂ ਹਨ। ਮੇਰੇ ਘਰ ਡੇਰਾ ਮੁਖੀ ਦੀ ਕੋਈ ਮਾਫ਼ੀ ਮੀਟਿੰਗ ਨਹੀਂ ਹੋਈ।
ਜਨਮੇਜਾ ਸਿੰਘ ਨੇ ਕਿਹਾ ਕਿ ਇਹ ਗਲਤੀਆਂ ਏਜੰਡੇ ‘ਤੇ ਨਹੀਂ ਸਨ ਪਰ ਅਸੀਂ ਗਲਤੀਆਂ ‘ਚ ਸ਼ਾਮਲ ਹਾਂ ਕਿਉਂਕਿ ਅਸੀਂ ਗਲਤੀਆਂ ਦਾ ਵਿਰੋਧ ਨਹੀਂ ਕੀਤਾ।
ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅਸੀਂ ਸਾਰੇ ਗੁਨਾਹਗਾਰ ਹਾਂ।
ਜਥੇਦਾਰਾਂ ‘ਤੇ ਕੋਈ ਦਬਾਅ ਨਹੀਂ – ਗਿਆਨੀ ਰਘੁਬੀਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਬੋਧਨ ਕਰਦਿਆਂ ਗਿਆਨੀ ਰਘੁਵੀਰ ਸਿੰਘ ਨੇ ਕਿਹਾ ਕਿ ਸਜ਼ਾਵਾਂ ਸਬੰਧੀ ਜਥੇਦਾਰਾਂ ’ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਹੈ। ਜੇਕਰ ਅਕਾਲੀ ਦਲ ਜ਼ਿੰਦਾ ਹੈ ਤਾਂ ਉਹ ਸਾਡੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ।
SGPC ਦੀ ਅੰਤ੍ਰਿਮ ਕਮੇਟੀ ਦੇ ਮੈਂਬਰਾਂ ਨੂੰ ਤਲਬ
SGPC ਨੇ ਇਸ਼ਤਿਹਾਰ ਦੇਣ ਦਾ ਵਿਰੋਧ ਕਿਉਂ ਨਹੀਂ ਕੀਤਾ? ਕਰਨੈਲ ਸਿੰਘ ਨੇ ਕਿਹਾ ਕਿ ਮੈਂ ਵਿਰੋਧ ਕੀਤਾ ਸੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਮੰਨਿਆ ਕਿ ਉਨ੍ਹਾਂ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਇਸ਼ਤਿਹਾਰ ਦਾ ਵਿਰੋਧ ਨਹੀਂ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਮੰਨਿਆ ਕਿ ਉਨ੍ਹਾਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਇਸ਼ਤਿਹਾਰ ਦਾ ਵਿਰੋਧ ਨਹੀਂ ਕੀਤਾ ਸੀ।
ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ੫ਰਮਿੰਦਰ ਸਿੰਘ ਢੀਡਸਾ, ਗੁਲਜਾਰ ਸਿੰਘ ਰਣੀਕੇ, ਡਾਕਟਰ ਦਲਜੀਤ ਸਿੰਘ ਚੀਮਾ ਹੀਰਾ ਸਿੰਘ ਗਾਬੜੀਆ, ਮਨਜਿੰਦਰ ਸਿੰਘ ਸਿਰਸਾ ਆਦਿ ਪਹੁੰਚ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਹਨ।
ਪੇਸ਼ੀ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਪਹੁੰਚ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੀ 2015 ਸਾਲ ਵਿੱਚ ਰਹੀ ਅੰਤਰਿੰਗ ਕਮੇਟੀ ਦੇ ਮੈਂਬਰ ਵੀ ਪਹੁੰਚੇ ਹਨ।
ਅਕਾਲੀ ਸਰਕਾਰ ਨੇ ਵਾਪਸ ਲਿਆ ਸੀ ਰਾਮ ਰਹੀਮ ਖਿਲਾਫ ਕੇਸ
ਇਨ੍ਹਾਂ ਗਲਤੀਆਂ ‘ਚ ਉਨ੍ਹਾਂ ਮੰਨਿਆ ਸੀ ਕਿ 2007 ‘ਚ ਸਲਾਬਤਪੁਰਾ ‘ਚ ਸੱਚਾ ਸੌਦਾ ਡੇਰੇ ਮੁਖੀ ਗੁਰਮੀਤ ਰਾਮ ਰਹੀਮ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਰੰਪਰਾ ਦੀ ਨਕਲ ਕਰਦਿਆਂ ਉਨ੍ਹਾਂ ਵਾਂਗ ਹੀ ਕੱਪੜੇ ਪਾ ਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਿਆ ਸੀ। ਉਸ ਸਮੇਂ ਇਸ ਦੇ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਬਾਅਦ ‘ਚ ਅਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਬਜਾਏ ਕੇਸ ਵਾਪਸ ਲੈ ਲਿਆ।