8 ਲੱਖ ਹਾਸਲ ਕਰ ਕੇ ਪੁਰਤਗਾਲ ਦਾ ਲਗਵਾ ਦਿੱਤਾ ਫਰਜ਼ੀ ਵੀਜ਼ਾ, ਜਹਾਜ਼ ਚੜ੍ਹਨ ਤੋਂ ਇਕ ਦਿਨ ਪਹਿਲਾਂ ਆਏ ਮੈਸੇਜ ਨੇ ਉਡਾਏ ਹੋਸ਼

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਲੁਧਿਆਣਾ : ਗੁਰਦਾਸਪੁਰ ਦੇ ਪਿੰਡ ਬਿਆਨਪੁਰਾ ਛੋਟਾ ਦੇ ਵਾਸੀ ਸਤਵਿੰਦਰ ਸਿੰਘ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਿਆਂ ਲੁਧਿਆਣਾ ਦੇ ਦੋ ਟ੍ਰੈਵਲ ਏਜੰਟਾਂ ਨੇ ਪੁਰਤਗਾਲ ਭੇਜਣ ਦੇ ਨਾਮ ਉਪਰ ਉਸਦੇ ਪਾਸਪੋਰਟ ਤੇ ਫ਼ਰਜ਼ੀ ਵੀਜ਼ਾ ਲਗਵਾਕੇ 8 ਲੱਖ ਰੁਪਏ ਹਾਸਲ ਕਰ ਲਏ। ਜਹਾਜ਼ ਚੜ੍ਹਨ ਦੇ ਇਕ ਦਿਨ ਪਹਿਲਾਂ ਟ੍ਰੈਵਲ ਏਜੰਟ ਨੇ ਮੈਸੇਜ ਕਰਕੇ ਸਤਵਿੰਦਰ ਸਿੰਘ ਨੂੰ ਇਹ ਦੱਸਿਆ ਕਿ ਉਹ ਵਿਦੇਸ਼ ਵਿਚ ਨਾ ਜਾਵੇ ਕਿਉਂਕਿ ਉਸ ਦਾ ਵੀਜ਼ਾ ਫਰਜ਼ੀ ਹੈ। ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਮਾਲ ਰੋਡ ਤੇ ਪੈਂਦੀ ਪੈਰਾਮਾਉਟ ਸਰਵਿਸ ਦੇ ਮਾਲਕ ਚਰਨਜੀਤ ਸਿੰਘ ਅਤੇ ਗੋਲਡੀ ਦੇ ਖ਼ਿਲਾਫ਼ ਧੋਖਾਧੜੀ ਅਪਰਾਧਿਕ ਸਾਜ਼ਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਉਸ ਨੇ ਵਿਦੇਸ਼ ਜਾਣ ਦਾ ਮਨ ਬਣਾਇਆ। ਸਾਲ 2022 ਦੇ ਅੱਧ ਵਿੱਚ ਉਸ ਨੇ ਪੈਰਾਮਾਉਟ ਸਰਵਸਿਸ ਮਾਲ ਰੋਡ ਲੁਧਿਆਣਾ ਸੰਪਰਕ ਕੀਤਾ। ਟਰੈਵਲ ਏਜੰਟ ਨੇ ਬੜੀ ਆਸਾਨੀ ਨਾਲ ਉਸ ਨੂੰ ਵਿਦੇਸ਼ ਭੇਜਣ ਦੀ ਹਾਮੀ ਭਰ ਦਿੱਤੀ ਅਤੇ ਇਸ ਦੀ ਏਵਜ਼ ਵਿਚ ਉਸ ਕੋਲੋਂ 8 ਲੱਖ ਰੁਪਏ ਦੀ ਨਕਦੀ ਹਾਸਲ ਕਰ ਲਈ। ਕੁਝ ਹੀ ਹਫ਼ਤਿਆਂ ਬਾਅਦ ਮੁਲਜ਼ਮਾਂ ਨੇ ਸਤਵਿੰਦਰ ਸਿੰਘ ਦੇ ਪਾਸਪੋਰਟ ਤੇ ਵੀਜ਼ਾ ਲਗਵਾ ਦਿੱਤਾ। 7 ਜੁਲਾਈ ਨੂੰ ਉਸ ਨੇ ਪੁਰਤਗਾਲ ਦੇ ਜਹਾਜ ਤੇ ਚੜ੍ਹਨਾ ਸੀ। 6 ਜੁਲਾਈ ਦੀ ਸ਼ਾਮ ਨੂੰ ਟਰੈਵਲ ਏਜੰਟ ਦਾ ਮੈਸਿਜ ਆਇਆ ਆ ਕੇ ਉਹ ਵਿਦੇਸ਼ ਨਾ ਜਾਵੇ ਕਿਉਂਕਿ ਵੀਜ਼ਾਂ ਫਰਜ਼ੀ ਹੈ। ਮੈਸਜ ਵਿੱਚ ਟਰੈਵਲ ਏਜੰਟ ਨੇ ਲਿਖਿਆ ਕਿ ਕਿਸੇ ਵਿਅਕਤੀ ਨੇ ਉਸ ਨਾਲ ਵੀ ਠੱਗੀ ਕੀਤੀ ਹੈ। ਉਸ ਦੇ ਕਈ ਹੋਰ ਗ੍ਰਾਹਕਾ ਦੇ ਪਾਸਪੋਰਟਾਂ ਉਪਰ ਫਰਜ਼ੀ ਵੀਜ਼ੇ ਲੱਗ ਗਏ ਹਨ। ਇਸ ਘਟਨਾ ਤੋਂ ਬਾਅਦ ਸਤਵਿੰਦਰ ਸਿੰਘ ਵੱਲੋਂ ਕਈ ਵਾਰ ਟਰੈਵਲ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਪਾਸਪੋਰਟ ਉਪਰ ਸਹੀ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਟਰੈਵਲ ਏਜੰਟ ਚਰਨਜੀਤ ਸਿੰਘ ਅਤੇ ਗੋਲਡੀ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਇਮੀਗ੍ਰੇਸ਼ਨ ਐਕਟ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.