ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫ਼ਾਤਿਮਾ ਬੀਵੀ ਨੂੰ ਮਰਨ ਉੁਪਰੰਤ ਪਦਮ ਭੂਸ਼ਣ, ਗਾਇਕ ਸੋਮਦੱਤ ਬੱਟੂ, ਕੇਰਲ ਦੇ ਕਿਸਾਨ ਸੱਤਿਆਨਾਰਾਇਣ ਨੂੰ ਪਦਮਸ਼੍ਰੀ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ’ਚ ਹੋਏ ਸਿਵਲ ਇਨਾਮ ਵੰਡ ਸਮਾਗਮ ’ਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫ਼ਾਤਿਮਾ ਬੀਵੀ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਸਮਾਗਮ ’ਚ ਬੀਤੇ ਜ਼ਮਾਨੇ ਦੀ ਅਦਾਕਾਰਾ ਵੈਜਯੰਤੀ ਮਾਲਾ ਬਾਲੀ ਤੇ ਤੇਲਗੂ ਸਟਾਰ ਕੋਨੀਡੇਲਾ ਚਿਰੰਜੀਵੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਵੈਜਯੰਤੀ ਮਾਲਾ ਨੂੰ 1968 ’ਚ ਪਦਮਸ਼੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਦਮ ਪੁਰਸਕਾਰ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਹੈ। ਇਸ ਤਹਿਤ ਪਦਮ ਭੂਸ਼ਣ, ਪਦਮ ਵਿਭੂਸ਼ਣ ਤੇ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਰਾਸ਼ਟਰਪਤੀ ਮੁਰਮੂ ਨੇ ਸਮਾਗਮ ’ਚ ਬਾਂਬੇ ਸਮਾਚਾਰ ਦੇ ਮਾਲਕ ਹੋਰਮੂਸਜੀ ਐੱਨ. ਕਾਮਾ, ਭਾਜਪਾ ਆਗੂ ਓ. ਰਾਜਗੋਪਾਲ, ਤਮਿਲ ਅਦਾਕਾਰ ‘ਕੈਪਟਨ’ ਵਿਜੇਕਾਂਤ, ਲੱਦਾਖ ਦੇ ਅਧਿਆਤਮਕ ਗੁਰੂ ਤੋਗਦਾਨ ਰਿਨਪੋਚੇ (ਦੋਵਾਂ ਨੂੰ ਮਰਨ ਉਪਰੰਤ) ਤੇ ਗੁਜਰਾਤੀ ਅਖ਼ਬਾਰ ‘ਜਨਮਭੂਮੀ’ ਦੇ ਸੰਪਾਦਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਕੁੰਦਨ ਵਿਆਸ ਨੂੰ ਵੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਬੀਵੀ, ਰਿਨਪੋਚੇ ਤੇ ਵਿਜੇਕਾਂਤ ਦੇ ਪਰਿਵਾਰਕ ਮੈਂਬਰਾਂ ਨੇ ਪੁਰਸਕਾਰ ਹਾਸਲ ਕੀਤਾ। ਰਾਸ਼ਟਰਪਤੀ ਨੇ ਸ਼ਿਮਲਾ ਦੇ ਗਾਇਕ ਸੋਮਦੱਤ ਬੱਟੂ ਨੂੰ ਵੀ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਇਹ ਪੁਰਸਕਾਰ ਸ਼ਾਸਤਰੀ ਸੰਗੀਤ ਦੇ ਖੇਤਰ ’ਚ ਬੇਮਿਸਾਲ ਯੋਗਦਾਨ ਦੇਣ ਲਈ ਦਿੱਤਾ ਗਿਆ। ਇਸ ਦੇ ਨਾਲ ਹੀ ਖੇਤੀ ਦੇ ਖੇਤਰ ’ਚ ਸ਼ਲਾਘਾਯੋਗ ਯੋਗਦਾਨ ਲਈ ਕੇਰਲ ਦੇ ਕਾਸਰਗੋਡ ਦੇ ਰਹਿਣ ਵਾਲੇ ਕਿਸਾਨ ਸੱਤਿਆਨਾਰਾਇਣ ਬੇਲੇਰੀ ਨੂੰ ਵੀ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਰਵਾਇਤੀ ਚੌਲਾਂ ਦੀਆਂ 650 ਕਿਸਮਾਂ ਦੀ ਸਾਂਭ-ਸੰਭਾਲ ਕਰਨ ਲਈ ਜਾਣੇ ਜਾਂਦੇ ਹਨ। ਸਮਾਗਮ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰ ਉੱਘੀਆਂ ਹਸਤੀਆਂ ਮੌਜੂਦ ਸਨ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.