ਚੰਡੀਗੜ੍ਹ : ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਕ ਅਹਿਮ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ, ਜਿਸ ਦੀ ਉਹ ਪੂਰਤੀ ਕਰਕੇ ਆਏ ਹਨ। ਉਸ ਵਿਚ ਉਹ ਕੀ ਕਹਿ ਕੇ ਆਏ ਹਨ, ਕਿਹੜੀਆਂ ਗਲਤੀਆਂ ਮੰਨ ਕੇ ਆਏ ਹਨ, ਇਸ ਬਾਰੇ ਤਾਂ ਜਥੇਦਾਰ ਹੀ ਦੱਸ ਸਕਦੇ ਹਨ।
ਹੁਣ ਅੱਗੇ ਜਥੇਦਾਰ ਸਾਹਿਬਾਨ ਤੇ ਪੰਜ ਸਿੰਘ ਸਾਹਿਬਾਨ ਬੈਠ ਕੇ ਕੀ ਫੈਸਲਾ ਲੈਂਦੇ ਹਨ ਉਹ ਵੇਖਣਾ ਹੋਵੇਗਾ। ਪ੍ਰੋ. ਚੰਦੂਮਾਜਰਾ ਨੇ ਕਿਹਾ, ‘ਜਦੋਂ ਵੀ ਕੁਝ ਗ਼ਲਤ ਹੋਇਆ, ਅਸੀਂ ਚੁੱਪ ਰਹੇ। ਇਸ ਕਰਕੇ ਅਸੀਂ ਵੀ ਕਸੂਰਵਾਰ ਹਾਂ ਤਾਂ ਹੀ ਅਸੀਂ ਅਕਾਲ ਤਖ਼ਤ ਜਾ ਕੇ ਆਪਣੀ ਗ਼ਲਤੀ ਮੰਨ ਕੇ ਆਏ ਹਾਂ।’ ਹੁਣ ਇਸ ਬਾਰੇ ਵੀ ਜਥੇਦਾਰ ਨੇ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ।