ਮਾਨਸਾ 17 ਮਾਰਚ (ਬਿਊਰੋ): ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦੇ ਦਿੱਤਾ ਹੈ। ਸਿੱਧੂ ਪਰਿਵਾਰ ‘ਚ ਗੂੰਜੀਆਂ ਕਿਲਕਾਰੀਆਂ ਦੇ ਬਾਅਦ ਸਿੱਧੂ ਮੂਸੇਵਾਲਾ ਦੇ ਫ਼ੈਨਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਦੇ ਚੱਲਦਿਆਂ ਉਹ ਵੱਡੀ ਗਿਣਤੀ ‘ਚ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਬੱਚੇ ਦੇ ਜਨਮ ਹੋਣ ਦਾ ਖੁਲਾਸਾ ਇੱਕ ਪੋਸਟ ਸਾਂਝੀ ਕਰ ਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਨੂੰ ਮੂਸੇਵਾਲਾ ਦੇ ਛੋਟੇ ਭਰਾ ਦੀ ਦਾਤ ਬਖਸ਼ਿਸ਼ ਹੋਈ ਹੈ। ਮੂਸੇਵਾਲਾ ਦੇ ਬਲਕੌਰ ਨੇ ਕੈਪਸ਼ਨ ਵਿੱਚ ਲਿਖਿਆ, ਸ਼ੁਭਦੀਪ ਨੂੰ ਪਿਆਰ ਕਰਨ ਵਾਲੀਆਂ ਲੱਖਾਂ ਰੂਹਾਂ ਦੀਆਂ ਅਸੀਸਾਂ ਨਾਲ, ਅਕਾਲ ਪੁਰਖ ਨੇ ਸਾਨੂੰ ਸ਼ੁਭ ਦੇ ਛੋਟੇ ਹੀਰੋ ਨੂੰ ਆਪਣੀ ਗੋਦ ਵਿੱਚ ਦਿੱਤਾ ਹੈ। ਪ੍ਰਮਾਤਮਾ ਦੀ ਮਿਹਰ ਸਦਕਾ ਪਰਿਵਾਰ ਤੰਦਰੁਸਤ ਹੈ।
ਸੁਖਪਾਲ ਪਾਲੀ ਪਿੰਡ ਮੂਸਾ ਨੇ ਦੱਸਿਆ ਕਿ ਜਦ ਹੀ ਇਹੀ ਖੁਸ਼ਖਬਰੀ ਸਾਨੂੰ ਮਿਲੀ ਉਸਦੇ ਬਾਅਦ ਲਗਾਤਾਰ ਸਿੱਧੂ ਦੇ ਫੈਨਜ ਦੀਆਂ ਵਧਾਈਆਂ ਆਉਂਦੀਆਂ ਸ਼ੁਰੂ ਹੋ ਗਈਆਂ ਅਤੇ ਫੈਨ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਲੱਗੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਵਿਖੇ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਸਿੱਧੂ ਦੇ ਮਾਪੇ ਲਗਾਤਾਰ ਮਾਯੂਸ ਹਨ। ਹੁਣ ਸਿੱਧੂ ਪਰਿਵਾਰ ‘ਚ ਬੱਚੇ ਦੇ ਆਉਣ ‘ਤੇ ਕਿਲਕਾਰੀਆਂ ਗੂੰਜੀਆਂ ਹਨ, ਜਿਸ ਦੇ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ ’ਚ ਪਰਿਵਾਰ ਫ਼ੈਨਜ਼ ਦੀਆਂ ਵਧਾਈਆਂ ਆ ਰਹੀਆਂ ਹਨ। ਸਿੱਧੂ ਮੂਸੇਵਾਲੇ ਦੇ ਖੜੇ ਹੋਏ ਵਾਹਨਾਂ ਕੋਲ ਆ ਕੇ ਸਿੱਧੂ ਦੇ ਫੈਨ ਤਸਵੀਰਾਂ ਕਰਵਾ ਰਹੇ ਹਨ ਅਤੇ ਸਿੱਧੂ ਮੂਸੇ ਵਾਲਾ ਦੀ ਗੀਤ ਉੱਚੀ ਆਵਾਜ਼ ਵਿੱਚ ਚਲਾਈ ਜਾ ਰਹੇ ਹਨ। ਸਿੱਧੂ ਮੂਸੇ ਵਾਲੇ ਦੀ ਹਵੇਲੀ ਵਿੱਚ ਮਾਹੌਲ ਖੁਸ਼ਨੁਮਾ ਦਿਖਾਈ ਦੇ ਰਿਹਾ ਹੈ।