ਮਾਨਸਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਰੱਲਾ ਕੋਠੇ ਦੀਆ 5ਵੀਂ ਕਲਾਸ ਦੀਆਂ ਹੋਣਹਾਰ ਬੱਚੀਆਂ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਜਿਨ੍ਹਾਂ ਨੇ ਪ੍ਰੀਖਿਆ ਵਿੱਚੋਂ 500 ਵਿੱਚੋਂ 500 ਨੰਬਰ ਹਾਸਲ ਕਰ ਕੇ ਪਿੰਡ ਰੱਲਾ ਤੇ ਜ਼ਿਲ੍ਹਾ ਮਾਨਸਾ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਹੋਣਹਾਰ ਲੜਕੀਆਂ ਦਾ ਸਨਮਾਨ ਕਰਨ ਲਈ ਉਚੇਚੇ ਤੌਰ ਤੇ ਮਿਲ ਕੇ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਇਹ ਤੁਹਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜਿਸ ਮਾਨਸਾ ਨੂੰ ਪਛੜਿਆਂ ਜ਼ਿਲ੍ਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਉਸ ਮਾਨਸਾ ਜ਼ਿਲ੍ਹੇ ਦੇ ਬੱਚੇ ਅੱਜ ਬਹੁਤ ਵੱਡੀਆ ਵੱਡੀਆ ਮੱਲਾਂ ਮਾਰ ਰਹੇ ਹਨ। ਹਰ ਖੇਤਰ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਤਰੱਕੀ ਦੀਆ ਬੁਲੰਦੀਆਂ ਨੂੰ ਛੂਹ ਰਹੇ ਹਨ। ਇਹ ਹੋਣਹਾਰ ਬੱਚੀਆਂ ਪੂਰੇ ਪੰਜਾਬ ਲਈ ਪ੍ਰੇਰਣਾ ਸਰੋਤ ਹਨ ਜਿਨ੍ਹਾਂ ਨੇ ਆਪਣੇ ਪਿੰਡ ਦੇ ਨਾਲ ਨਾਲ ਜ਼ਿਲ੍ਹਾ ਮਾਨਸਾ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਬੱਚੀਆਂ ਦੀ ਅੱਗੇ ਦੀ ਪੜ੍ਹਾਈ ਅਤੇ ਸਿਹਤ ਸਬੰਧੀ ਜਰੂਰਤਾਂ ਦੀ ਪੂਰਤੀ ਲਈ ਵਚਨਬੱਧ ਹੈੇ। ਇਸ ਮੌਕੇ ਭਾਈ ਸੁਖਚੈਨ ਸਿੰਘ ਅਤਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਵੱਲੋਂ ਇਹਨਾਂ ਹੋਣਹਾਰ ਬੱਚੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਨਮਾਨਯੋਗ ਅਧਿਆਪਕਾ ਜਿਹਨਾਂ ਨੇ ਇਹਨਾਂ ਬੱਚੀਆਂ ਨੂੰ ਵਡਮੁੱਲੀ ਸਿੱਖਿਆ ਪ੍ਰਦਾਨ ਕੀਤੀ, ਦਾ ਧੰਨਵਾਦ ਕੀਤਾ ਵੱਲੋਂ ਪਿੰਡ ਰੱਲਾਂ ਵਿਖੇ ਪੁੱਜਣ ਤੇ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਂਵਾਲ, ਹਲਕਾ ਇੰਚਾਰਜ ਸੁਨਾਮ ਕੌਮੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ, ਲਵਪ੍ਰੀਤ ਸਿੰਘ ਅਕਲੀਆ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ,ਲਵਨਦੀਪ ਸਿੰਘ ਜੋਗਾ ਜੱਥੇਬੰਦਕ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ, ਜੈ ਪਾਲ ਸਿੰਘ ਭਾਦੜਾ ਸਰਕਲ ਪ੍ਰਧਾਨ ਬੁਢਲਾਡਾ, ਬਲਦੇਵ ਸਿੰਘ ਰੱਲਾ, ਗੁਰਤੇਜ ਸਿੰਘ ਖਾਲਸਾ ਰੱਲਾ, ਰਜਿੰਦਰ ਸਿੰਘ ਜਵਾਹਰਕੇ, ਰਣਦੀਪ ਸਿੰਘ ਸੰਧੂ ਪੀ ਏ ਸਿਮਰਨਜੀਤ ਸਿੰਘ ਮਾਨ, ਪਵਨ ਸਿੰਘ ਰਮਦਿੱਤੇਵਾਲਾ ਆਦਿ ਹਾਜ਼ਰ ਸਨ।