ਮੁੰਬਈ : ਲਗਭਗ ਹਰ ਕਿਸੇ ਨੇ ਆਪਣੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਮੋੜ ‘ਤੇ ਰੇਲਗੱਡੀ ਰਾਹੀਂ ਸਫ਼ਰ ਕੀਤਾ ਹੋਵੇਗਾ। ਕੋਈ ਵੀ ਜਿਸ ਨੇ ਰੇਲ ਰਾਹੀਂ ਸਫ਼ਰ ਕੀਤਾ ਹੈ, ਉਹ ਰੇਲਵੇ ਭੋਜਨ ਦੀ ਗੁਣਵੱਤਾ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗਾ। ਆਮ ਤੌਰ ‘ਤੇ ਟਰੇਨਾਂ ‘ਚ ਖਰਾਬ ਖਾਣੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸ਼ਿਰਡੀ ਤੋਂ ਮੁੰਬਈ ਜਾ ਰਹੀ ਵੰਦੇ ਭਾਰਤ ਟਰੇਨ ਦਾ ਸਾਹਮਣੇ ਆਇਆ ਹੈ।
ਰਿੱਕੀ ਐਮ ਜੇਸਵਾਨੀ ਨਾਂ ਦਾ ਯਾਤਰੀ ਵੰਦੇ ਭਾਰਤ ਟਰੇਨ ਰਾਹੀਂ ਸ਼ਿਰਡੀ ਤੋਂ ਮੁੰਬਈ ਜਾ ਰਿਹਾ ਸੀ। ਉਸ ਦੇ ਖਾਣੇ ‘ਚ ਇਕ ਮਰਿਆ ਹੋਇਆ ਕਾਕਰੋਚ ਮਿਲਿਆ, ਜਿਸ ਨੇ ਲੋਕਾਂ ਨੂੰ ਟਰੇਨ ‘ਚ ਖਰਾਬ ਭੋਜਨ ਦੀ ਯਾਦ ਦਿਵਾ ਦਿੱਤੀ। ਉਸ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਕੀ ਇਹ ਹੈ ਨਵਾਂ ਭਾਰਤ?
ਉਸਨੇ 19 ਅਗਸਤ ਨੂੰ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਟੈਗ ਕਰਦੇ ਹੋਏ ਇੰਸਟਾਗ੍ਰਾਮ ‘ਤੇ ਆਪਣੇ ਬੁਰੇ ਅਨੁਭਵ ਬਾਰੇ ਲਿਖਿਆ ਸੀ। ਉਨ੍ਹਾਂ ਕਿਹਾ, “ਅਸੀਂ ਸ਼ਿਰਡੀ ਤੋਂ ਮੁੰਬਈ ਜਾ ਰਹੀ ਵੰਦੇ ਭਾਰਤ ਰੇਲਗੱਡੀ ਵਿੱਚ ਖਾਣਾ ਖਾ ਰਹੇ ਸੀ ਅਤੇ ਦਾਲ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਮਿਲਿਆ। ਮੈਨੇਜਰ ਨੇ ਇਸ ਦੀ ਪੁਸ਼ਟੀ ਕੀਤੀ। 19.08.2014 ਨੂੰ ਲਿਖਤੀ ਸ਼ਿਕਾਇਤ ਨੰਬਰ 16103 ਦਿੱਤਾ। ਕੀ ਇਹ ਨਵਾਂ ਭਾਰਤ ਹੈ?”