ਫਾਜ਼ਿਲਕਾ : ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਜਲਾਲਾਬਾਦ ਦੇ ਮੌਜੂਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪਿਤਾ ਸਣੇ 2 ਔਰਤਾਂ ’ਚ ਸ਼ਾਮਲ 1 ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੇ ਸ਼ਖ਼ਸ ਖ਼ਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਜਲਾਲਾਬਾਦ ਦੀ ਵਾਸੀ ਮੈਣੀ ਕਾਲੋਨੀ ਛੋਟਾ ਟਿਵਾਣ ਦੀ ਔਰਤ ਨੇ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮਾ ਨੰਬਰ ’ਚ 71 ’ਚ ਦੱਸਿਆ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹਨ ਜੋ ਕਿ ਮੇਰੇ ’ਤੇ ਇੱਕ ਕੇਸ ਪੈਣ ਕਰਕੇ ਕਰਜ਼ਾ ਚੜ ਗਿਆ ਸੀ ਅਤੇ ਮੈਂ ਆਪਣਾ ਮਕਾਨ ਵੇਚਣ ਲਾਇਆ ਹੋਇਆ ਸੀ ਕਿ ਮਕਾਨ ਵੇਚ ਕੇ ਕੁੱਝ ਕਰਜ਼ਾ ਲਹਾ ਦੇਵਾਂਗੀ ਤੇ ਇੱਕ ਮਕਾਨ ਖਰੀਦ ਲਵਾਂਗੀ ਜਿਸ ਤੇ ਮੈਂ ਪ੍ਰਾਪਰਟੀ ਡੀਰ ਸੁਨੀਲ ਕੁਮਾਰ ਪੁੱਤਰ ਹਰਚਰਨ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਨਾਲ ਗੱਲ ਕੀਤੀ ਉਸ ਨੇ ਆਪਣਾ ਮਕਾਨ ਦਿਖਾਉਣ ਦੀ ਗੱਲ ਕੀਤੀ ਜਿਸ ਨੇ 20 ਅਪ੍ਰੈਲ ਨੂੰ ਆਪਣਾ ਮਕਾਨ ਡਾ. ਖਾਨ ਵਾਲੀ ਗਲੀ ੳਮ ਆਸ਼ਰਮ ਦੇ ਸਕੂਲ ਦੇ ਅਗਲੇ ਪਾਸੇ ਮਕਾਨ ਦਿਖਾਉਣ ਬਾਰੇ ਸਾਡੀ ਫੋਨ ਤੇ ਗੱਲ ਹੋ ਤਾ ਉਸ ਨੇ ਕਿਹਾ ਕਿ ਤੂੰ ਉਥੇ ਚੱਲ ਮੈ ਵੀ ਗਿਆ ਤਾਂ ਸਾਢੇ 3 ਵਜੇ ਸੁਨੀਲ ਕੁਮਾਰ ਦੇ ਮਕਾਨ ਪੁੱਜ ਗਈ ਜੋ ਮਕਾਨ ਖਾਲੀ ਸੀ ਉਥੇ ਸੁਨੀਲ ਕੁਮਾਰ ਨੇ ਮਕਾਨ ਦਿਖਾਉਣ ਤੋਂ ਬਾਅਦ ਉਸ ਮਕਾਨ ’ਚ ਮੇਰੀ ਮਰਜ਼ੀ ਤੋਂ ਬਿਨ੍ਹਾਂ ਮੇਰੇ ਨਾਲ ਧੱਕੇ ਨਾਲ ਜਬਰ ਜਨਾਹ ਕੀਤਾ ਮੈਂ ਇਸ ਗੱਲ ਦਾ ਵਿਰੋਧ ਵੀ ਕੀਤਾ ਮੈਂ ਇਕੱਲੀ ਹੋਣ ਕਰਕੇ ਮੇਰਾ ਜ਼ੋਰ ਨਾ ਚੱਲਿਆ ਤਾਂ ਬਾਅਦ ’ਚ ਮੈਂ ਆ ਕੇ ਸਾਰੀ ਗੱਲ ਆਪਣੇ ਪੁੱਤਰ ਨੂੰ ਦੱਸੀ ਤਾਂ ਉਸ ਨੇ ਹੋਰਾਂ ਦੀ ਸਹਾਇਤਾ ਨਾਲ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਹਿਲਾ ਦੇ ਬਿਆਨਾਂ ’ਤੇ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਦੇ ਖ਼ਿਲਾਫ਼ ਅਧੀਨ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।