ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਆਮ ਚੋਣਾਂ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ‘ਆਪ’ ਲਈ ਇਹ ਔਖਾ ਸਮਾਂ ਹੈ ਕਿਉਂਕਿ ਪਾਰਟੀ ਦੇ ਕੋਆਰਡੀਨੇਟਰ ਜੇਲ੍ਹ ਵਿੱਚ ਹਨ। ਅਜਿਹੇ ਸਮੇਂ ‘ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਕਿਤੇ ਨਜ਼ਰ ਨਹੀਂ ਆਏ। ਉਨ੍ਹਾਂ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਸੌਰਭ ਭਾਰਦਵਾਜ ਨੇ ਦੱਸਿਆ ਅਸਲ ਕਾਰਨ
ਇਸ ਬਾਰੇ ਏਐਨਆਈ ਦੇ ਇਕ ਪੱਤਰਕਾਰ ਨੇ ਮੰਗਲਵਾਰ ਨੂੰ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਤੋਂ ਸਵਾਲ ਕੀਤਾ। ਇਸ ‘ਤੇ ਸੌਰਭ ਭਾਰਦਵਾਜ ਨੇ ਰਾਘਵ ਦੇ ਲਾਪਤਾ ਹੋਣ ਦਾ ਅਸਲ ਕਾਰਨ ਦੱਸਿਆ ਹੈ।
ਸੌਰਭ ਨੇ ਦੱਸਿਆ, ‘ਰਾਘਵ ਫਿਲਹਾਲ ਲੰਡਨ ‘ਚ ਹੈ। ਉਸ ਦੀ ਅੱਖ ਵਿੱਚ ਕੁਝ ਪੇਚੀਦਗੀ ਸੀ। ਮੈਨੂੰ ਦੱਸਿਆ ਗਿਆ ਹੈ ਕਿ ਇਹ ਇੰਨਾ ਨਾਜ਼ੁਕ ਸੀ ਕਿ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਵੀ ਗੁਆ ਸਕਦਾ ਸੀ। ਉਹ ਉਥੇ ਇਲਾਜ ਲਈ ਗਿਆ ਹੈ। ਮੇਰੀਆਂ ਸ਼ੁੱਭ ਕਾਮਨਾਵਾਂ ਉਸਦੇ ਨਾਲ ਹਨ। ਉਹ ਜਲਦੀ ਹੀ ਠੀਕ ਹੋ ਕੇ ਚੋਣ ਪ੍ਰਚਾਰ ਵਿਚ ਹਿੱਸਾ ਲੈਣਗੇ।