ਰਵਨੀਤ ਬਿੱਟੂ ਦੇ ਭਾਜਪਾ ‘ਚ ਜਾਣ ਨਾਲ ਬੇਅੰਤ ਸਿੰਘ ਦੀ ਰੂਹ ਵੀ ਕੁਰਲਾ ਉਠੀ : ਰੰਧਾਵਾ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਚੰਡੀਗੜ੍ਹ, ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ  ਤੇ ਸਵਰਗੀ ਸਰਦਾਰ  ਬੇਅੰਤ ਸਿੰਘ ਦੇ ਨਾਲ  ਮੋਢੇ ਨਾਲ ਮੋਢਾ ਜੋੜ ਕੇ ਅੱਤਵਾਦ ਖਿਲਾਫ ਲੜਾਈ ਲੜਨ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬਾਬਾ ਬੋਹੜ ਸਵਰਗਵਾਸੀ ਸਰਦਾਰ ਸੰਤੌਖ ਸਿੰਘ ਰੰਧਾਵਾ ਦੇ  ਧਾਕੜ  ਕਾਂਗਰਸ ਪ੍ਰਤੀ ਵਫਾਦਾਰ ਤੇ  ਮਹਾਨ ਸਪੂਤ ਸਰਦਾਰ  ਸੁਖਜਿੰਦਰ ਸਿੰਘ ਰੰਧਾਵਾ ਨੇ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੁਨੀਲ ਜਾਖੜ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨਾਲ ਨਾ ਭੁੱਲਣ ਯੋਗ ਵਾਲੀ ਗਦਾਰੀ ਕੀਤੀ ਹੈ ਕਾਂਗਰਸ ਪਾਰਟੀ ਨੇ ਬਿੱਟੂ ਦੇ ਦਾਦਾ ਸਰਦਾਰ ਬੇਅੰਤ ਸਿੰਘ ਨੂੰ  ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਸੌਪਿਆਂ ਤੇ ਉਸ ਦੀ ਭੁਆ ਗੁਰਕੰਵਲ ਕੌਰ ਨੂੰ ਪੰਜਾਬ ਦੀ ਕੈਬਨਿਟ ਵਿਚ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ  ਮੰਤਰੀ ਬਣਾਇਆ ਤੇ ਫਿਰ ਤੁਹਾਡੇ ਤਾਇਆਂ ਜੀ ਤੇਜ ਪ੍ਰਕਾਸ਼ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਵਿਧਾਇਕ ਨਾ ਹੋਣ ਦੀ ਸੂਰਤ ਵਿਚ  ਵੀ ਸਰਦਾਰ ਹਰਚਰਨ ਸਿੰਘ ਬਰਾੜ ਦੀ ਵਜਾਰਤ ਵਿਚ ਕੈਬਨਿਟ ਮੰਤਰੀ ਦਾ ਦਰਜਾ ਦੇ  ਕਿ ਨਿਵਾਜਿਆ ਤੇ ਫਿਰ ਤੁਹਾਡੇ ਭਰਾ  ਗੁਰਕੀਰਤ ਸਿੰਘ ਕੋਟਲੀ ਨੂੰ ਤਿੰਨ ਵਾਰ ਵਿਧਾਨ ਸਭਾ ਦੀ ਟਿਕਟ ਦੇ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਵਜਾਰਤ ਵਿੱਚ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ।

ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ  ਅੱਤਵਾਦ ਖਿਲਾਫ ਲੜਾਈ ਲੜਦੇ 35000 ਦੇ ਕਰੀਬ ਸ਼ਹੀਦਾਂ ਦੀਆਂ ਆਤਮਾਵਾਂ ਵੀ ਤਹਾਨੂੰ ਫਿਟਕਾਰ ਪਾਉਂਦੀਆਂ ਹੋਣਗੀਆਂ ਸਰਦਾਰ ਰੰਧਾਵਾ ਨੇ ਕਿਹਾ ਕਿ ਤੁਹਾਨੂੰ ਸਿਰਫ ਤੇ ਸਿਰਫ ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੋਣ ਦੇ ਬਾਵਜੂਦ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਤੇ  ਫਿਰ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦੇ ਕਾਂਗਰਸ ਪਾਰਟੀ ਨੇ ਤੁਹਾਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਦਰਜਾ ਦਿਵਾਇਆ ਪਰ ਕੱਲ ਅਚਾਨਕ ਤੁਹਾਡੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਜਾਣ ਕਰਕੇ ਸਵਰਗੀ ਬੇਅੰਤ ਸਿੰਘ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਆਪਣੇ ਆਪ ਨੂੰ ਠੱਗਿਆ  ਜਿਹਿਆ ਮਹਿਸੂਸ ਕਰ ਰਹੇ ਹਨ ਤੁਸੀ ਸਰਦਾਰ ਬੇਅੰਤ ਸਿੰਘ ਦੇ ਨਾਮ ਨੂੰ ਭਾਜਪਾ  ਵਿੱਚ  ਜਾ ਕਿ ਕਲੰਕਿਤ ਕਰ ਦਿੱਤਾ ਹੈ ਜਿਸ ਦਾ ਖਮਿਆਜ਼ਾ ਤਹਾਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ  ਸਰਦਾਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ  ਸਮੁੰਦਰ  ਹੈ ਇਸ ਵਿਚੋਂ ਦੋ ਚਾਰ ਬਾਲਟੀਆਂ ਪਾਣੀ ਦੀਆਂ ਕੱਢਣ ਨਾਲ ਸਮੁੰਦਰ ਦੀ ਹੋਂਦ  ਨਹੀ ਮਿੱਟਦੀ ਉਹ ਬਰਕਰਾਰ ਰਹਿੰਦੀ ਹੈ ਪੰਜਾਬ ਦਾ ਹਰ ਸੱਚਾ ਸੁੱਚਾ ਕਾਂਗਰਸੀ ਤੁਹਾਡੇ ਭਾਜਪਾ  ਵਿਚ ਜਾਣ ਕਰਕੇ ਤੁਹਾਨੂੰ ਲਾਹਨਤਾਂ ਪਾ ਰਿਹਾ । ਮੀਡੀਆ ਨੂੰ  ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਤਰਫੋਂ ਉਹਨਾਂ ਦੇ ਅਤਿ ਨਜ਼ਦੀਕੀ ਸਾਥੀ ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ  ਪਰਿਵਾਰ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਦਿਤੀ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.