ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਖਰੀਦ, ਵਾਢੀ ਤੇ ਤੂੜੀ ਬਣਾਉਣ ਦਾ ਕੰਮ ਇਕ ਵਾਰ ਫਿਰ ਰੁਕਿਆ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਬਠਿੰਡਾ : ਪਿਛਲੇ ਕੁਝ ਸਮੇਂ ਤੋਂ ਕਿਸਾਨਾਂ ਉਪਰ ਕੁਦਰਤ ਦੀ ਕਰੋਪੀ ਜਾਰੀ ਹੈ। ਪਹਿਲਾਂ ਗੜੇਮਾਰੀ ਅਤੇ ਬੇਮੌਸਮੇ ਮੀਂਹ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ, ਉਥੇ ਹੀ ਹੁਣ ਵੀਰਵਾਰ ਨੂੰ ਪਏ ਮੀਂਹ ਅਤੇ ਗੜ੍ਹਿਆਂ ਕਾਰਨ ਫਸਲ ਦਾ ਨੁਕਸਾਨ ਹੋਇਆ ਹੈ। ਮੀਂਹ ਅਤੇ ਗੜੇਮਾਰੀ ਕਾਰਨ ਜਿਥੇ ਕਣਕ ਦੀ ਖਰੀਦ ਦਾ ਕੰਮ ਰੁਕ ਗਿਆ ਹੈ ਉਥੇ ਹੀ ਕਣਕ ਦੀ ਵਾਢੀ ਅਤੇ ਤੂੜੀ ਬਣਾਉਣ ਦਾ ਕੰਮ ਵੀ ਖੜ੍ਹ ਗਿਆ ਹੈ। ਫ਼ਸਲ ਗਿੱਲੀ ਹੋਣ ਕਾਰਨ ਕਣਕ ਦੀ ਵਾਢੀ ਨਹੀਂ ਹੋ ਸਕਦੀ। ਦੂਜੇ ਪਾਸੇ ਦਾਣਾ ਮੰਡੀਆਂ ਵਿਚ ਵਿਕਣ ਲਈ ਆਈ ਕਣਕ ਦੀ ਫ਼ਸਲ ਦਾ ਵੀ ਕਾਫ਼ੀ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੇਮੌਸਮੇ ਮੀਂਹ ਝੱਖੜ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਆਏ ਝੱਖੜ ਕਾਰਨ ਧਰਤੀ ’ਤੇ ਵਿਛ ਚੁੱਕੀ ਕਣਕ ਦੀ ਫਸਲ ਦੇ ਦਾਣੇ ਬਦਰੰਗ ਹੋਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਡਿੱਗੀ ਹੋਈ ਕਣਕ ਦੀ ਫਸਲ ਦਾ ਸਰਕਾਰ ਵੱਲੋਂ 33 ਫੀਸਦੀ ਨੁਕਸਾਨ ਦੱਸ ਕੇ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਪਰ ਹੁਣ ਵੀਰਵਾਰ ਨੂੰ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਡਿੱਗੀ ਹੋਈ ਕਣਕ ਦੇ ਦਾਣੇ ਬਦਰੰਗ ਹੋਣਾ ਸ਼ੁਰੂ ਹੋ ਗਏ ਹਨ ਜਦੋਂ ਕਿ ਦਾਣਾ ਮੰਡੀਆਂ ਵਿਚ ਵੀ ਵਿਕਣ ਲਈ ਆਈ ਕਣਕ ਦੇ ਖਰਾਬ ਹੋਣ ਦਾ ਖਦਸ਼ਾ ਖੜਾ ਹੋ ਗਿਆ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਫਸਲਾਂ ਦੀ ਦੁਬਾਰਾ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਫਸਲ ਦਾ 80 ਤੋਂ 100 ਫੀਸਦੀ ਨੁਕਸਾਨ ਹੋਇਆ ਹੈ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.