ਭਾਗਲਪੁਰ : ਇਕ ਪਾਸੇ ਸ਼ਹਿਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਲਈ ਹਾਈ ਅਲਰਟ ‘ਤੇ ਸੀ, ਦੂਜੇ ਪਾਸੇ ਰਾਤ 10:00 ਵਜੇ ਸ਼ਹਿਰ ਵਿਚ ਇਕ ਹੱਤਿਆ ਹੋ ਗਈ। ਮਾਮਲਾ ਯੂਨੀਵਰਸਿਟੀ ਥਾਣੇ ਅਧੀਨ ਟੀਐਨਬੀ ਕਾਲਜ ਕੈਂਪਸ ਵਿੱਚ ਸਥਿਤ ਸਰਕਾਰੀ ਕਵਾਰਟਰ ਦਾ ਹੈ। ਜਿੱਥੇ ਪ੍ਰਭੁ ਨਾਰਾਇਣ ਮੰਡਲ (40) ਨੂੰ ਸਰਕਾਰੀ ਕਵਾਰਟਰ ‘ਚ ਵੜ ਕੇ ਛਾਤੀ ‘ਚ ਗੋਲੀ ਮਾਰ ਦਿੱਤੀ ਗਈ। ਹਸਪਤਾਲ ਲੈ ਜਾਣ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਪ੍ਰਭੁ ਨਾਰਾਇਣ ਮੰਡਲ, ਪਿਤਾ ਮਰਹੂਮ ਰੂਪ ਨਾਰਾਇਣ ਮੰਡਲ ਮੂਲ ਰੂਪ ‘ਚ ਲਲਮਟੀਆ ਥਾਣੇ ਅਧੀਨ ਨਸਰਤਖਾਨੀ ਦਾ ਰਹਿਣ ਵਾਲਾ ਸੀ। ਉਹ ਟੀਐਨਬੀ ਕਾਲਜ ‘ਚ ਤੀਜੇ ਵਰਗ ਦੇ ਕਰਮਚਾਰੀ ਵਜੋਂ ਕੰਮ ਕਰ ਰਿਹਾ ਸੀ। ਉਹ ਸਦਭਾਵਨਾ ਕੱਪ ‘ਚ ਮਹਿੰਦਰ ਸਿੰਘ ਧੋਨੀ ਨਾਲ ਕ੍ਰਿਕਟ ਖੇਡ ਚੁੱਕਾ ਸੀ।
ਟੀਐਨਬੀ ਕਾਲਜ ਦੇ ਮੁਲਾਜ਼ਮ ‘ਤੇ ਕਤਲ ਦਾ ਦੋਸ਼
ਘਟਨਾ ਸਥਲ ‘ਤੇ ਮੌਜੂਦ ਲੋਕਾਂ ਤੇ ਪ੍ਰਤੱਖਦਰਸ਼ੀ ਸਤਯਮ ਨੇ ਸਰਕਾਰੀ ਕੁਆਰਟਰ ਦੇ ਪਿੱਛੇ ਰਹਿਣ ਵਾਲੇ ਟੀਐਨਬੀ ਕਾਲਜ ਦੇ ਮੁਲਾਜ਼ਮ ਸ਼ੰਭੂ ਨਾਥ ਝਾਅ ਦੇ ਪੁੱਤਰ ਸੰਜੀਵ ਝਾਅ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਨੂੰ ਸਦਰ ਹਸਪਤਾਲ ‘ਚ ਮੌਜੂਦ ਲੋਕ ਟੀਐਨਬੀ ਕਾਲਜ ‘ਚ ਬਗੀਚੇ ਨੂੰ ਲੈ ਕੇ 12 ਲੱਖ ਦੇ ਬਕਾਏ ਨਾਲ ਵੀ ਜੋੜ ਰਹੇ ਹਨ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਭੁ ਨਾਰਾਇਣ ਚਾਰ ਭਰਾਵਾਂ ‘ਚ ਸਭ ਤੋਂ ਛੋਟਾ ਸੀ। ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਘਟਨਾ ਤੋਂ ਬਾਅਦ ਸਦਰ ਹਸਪਤਾਲ ‘ਚ ਯੂਨੀਵਰਸਿਟੀ ਥਾਣੇ ਦੇ ਨਾਲ-ਨਾਲ ਤਾਤਾਰਪੁਰ ਥਾਣੇ ਦੀ ਵੀ ਪੁਲਿਸ ਮੌਜੂਦ ਸੀ। ਘਟਨਾ ਤੋਂ ਬਾਅਦ ਸੀਟੀ ਡੀਐਸਪੀ ਵੀ ਮੌਕੇ ‘ਤੇ ਪਹੁੰਚੇ ਸਨ।






