ਬੀਤੇ ਦਿਨੀਂ ਜਲਾਲਾਬਾਦ ਤੋਂ ਵਿਆਹ ਤੋਂ ਆ ਰਹੀ ਇੱਕ ਗੱਡੀ ਦੇ ਭਾਖੜਾ ਨਹਿਰ ’ਚ ਡਿੱਗਣ ਨਾਲ 14 ਵਿਅਕਤੀ ਨਹਿਰ ’ਚ ਰੁੜ ਗਈ ਜਿੰਨਾ ਵਿੱਚੋਂ 10 ਸਾਲਾ ਬੱਚਾ ਅਰਮਾਨ ਬਚ ਗਿਆ ਪਰ ਉਸਦਾ ਪਰਿਵਾਰ ਮਾਤਾ ਪਿਤਾ ਤੇ ਭੈਣ ਭਾਖੜਾ ਨਦੀ ’ਚ ਰੁੜ ਗਏ, ਜਿਸ ਨਾਲ ਉਹਨਾਂ ਦੀ ਮੌਤ ਹੋ ਗਈ । ਅਰਮਾਨ ਦੇ ਮਾਤਾ ਅਤੇ ਭੈਣ ਦੀ ਮ੍ਰਿਤਕ ਦੇ ਪਰਿਵਾਰ ਨੂੰ ਮਿਲ ਗਈ, ਪਰ ਹਾਲੇ ਤੱਕ ਉਸਦੇ ਪਿਤਾ ਦੀ ਮ੍ਰਿਤਕ ਦੇ ਦੀ ਤਲਾਸ਼ ਜਾਰੀ ਹੈ। ਜ਼ਖਮੀ ਅਰਮਾਨ (10 ਸਾਲ) ਨੂੰ ਰਤੀਆ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿੰਡ ਰਿਉਂਦ ਕਲਾਂ ਦਾ ਜਰਨੈਲ ਸਿੰਘ ਕਿਸੇ ਤਰ੍ਹਾਂ ਨਹਿਰ ’ਚੋਂ ਬਾਹਰ ਨਿਕਲ ਆਇਆ ਅਤੇ ਅਰਮਾਨ ਨਾਂ ਦੇ ਬੱਚੇ ਨੂੰ ਲੋਕਾਂ ਨੇ ਕੁਝ ਸਮੇਂ ਬਾਅਦ ਬਚਾਅ ਲਿਆ। ਬਚਾਅ ਟੀਮ ਨੇ ਰਾਤ 12 ਵਜੇ ਦੇ ਕਰੀਬ ਗੱਡੀ ਨਹਿਰ ਵਿੱਚੋਂ ਬਾਹਰ ਕੱਢੀ, ਜਿਸ ਵਿਚ ਬਲਵੀਰ ਸਿੰਘ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਲਾਸ਼ਾਂ ਕਾਲੂਆਣਾ ਮਾਈਨਰ, ਪਿੰਡ ਕੁਰੰਗਾਂਵਾਲੀ ਨੇੜੇ ਮਾਈਨਰ ਤੇ ਪਿੰਡ ਦਾਦੂ-ਪੱਕਾ ਸ਼ਹੀਦਾਂ ਵਿਚਕਾਰ ਭਾਖੜਾ ਨਹਿਰ ਵਿੱਚੋਂ ਮਿਲੀਆਂ ਹਨ। ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸਦਰ ਥਾਣਾ ਰਤੀਆ ਦੇ ਇੰਚਾਰਜ ਰਾਜਵੀਰ ਸਿੰਘ ਸਮੇਤ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇਰ ਰਾਤ ਤੱਕ ਬਚਾਅ ਕਾਰਜਾਂ ’ਚ ਲੱਗੇ ਹੋਏ ਸਨ।
ਪਿੰਡ ਵਾਲਿਆਂ ਨੇ ਦੱਸਿਆ ਕਿ ਅਮਨ ਸਿੰਘ ਜਿਸ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ, ਕਿਉਂਕਿ ਪਰਿਵਾਰ ’ਚ ਪਿੱਛੇ ਹੁਣ ਉਨ੍ਹਾਂ ਦੇ ਮਾਤਾ ਪਿਤਾ ਅਤੇ 10 ਸਾਲਾਂ ਬੱਚਾ ਅਰਮਾਨ ਬਚਿਆ ਹੈ। ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ ਹੈ। ਪਿੰਡ ਵਾਲੇ ਅਤੇ ਅਰਮਾਨ ਦੇ ਰਿਸ਼ਤੇਦਾਰ ਪਰਿਵਾਰ ਲਈ ਮਦਦ ਦੀ ਗੁਹਾਰ ਸਰਕਾਰ ਤੋਂ ਲਗਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਪਰਿਵਾਰ ’ਚ ਕੋਈ ਵੀ ਕਮਾਉਣ ਵਾਲਾ ਨਹੀਂ ਬਜ਼ੁਰਗ ਦਾਦਾ ਦਾਦੀ ਹਨ ਜੋ ਕੁਝ ਵੀ ਨਹੀਂ ਕਰ ਸਕਦੇ। ਇਸ ਕਰਕੇ ਸਰਕਾਰ ਨੂੰ ਕਿਸੇ ਤਰੀਕੇ ਵੀ 10 ਸਾਲਾਂ ਬੱਚੇ ਅਰਮਾਨ ਦੀ ਪਾਲਣ ਪੋਸ਼ਣ ਅਤੇ ਹੋਰ ਮਾਲੀ ਸਹਾਇਤਾ ਕੀਤੀ ਜਾਵੇ।