ਬੱਸ ਕੰਡਕਟਰ ਨੂੰ ਥੱਪੜ ਮਾਰਨ ‘ਤੇ ਭੜਕੇ ਰੋਡਵੇਜ਼ ਕਾਮੇ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਸ੍ਰੀ ਮੁਕਤਸਰ ਸਾਹਿਬ (ਬਿਊਰੋ): ਮੁਕਤਸਰ ‘ਚ ਰੋਡਵੇਜ਼, ਪਨਬੱਸ ਪੀਆਰਟੀਸੀ ਮੁਲਾਜ਼ਮਾਂ ਨੇ ਬਾਬਾ ਬਡਭਾਗ ਸਿੰਘ ‘ਚ ਨਹਿਰੀ ਮੇਲੇ ਨੂੰ ਜਾਂਦੇ ਸਮੇਂ ਫਿਰੋਜ਼ਪੁਰ ਰੋਡਵੇਜ਼ ਡਿਪੂ ਦੇ ਸਰਕਾਰੀ ਬੱਸ ਕੰਡਕਟਰ ਦੇ ਟ੍ਰੈਫਿਕ ਮੈਨੇਜਰ ਵੱਲੋਂ ਥੱਪੜ ਮਾਰੇ ਜਾਣ ਦੇ ਦੋਸ਼ ‘ਚ ਬੱਸਾਂ ਦੇ ਪਹੀਏ ਜਾਮ ਕਰ ਕੇ ਹੜਤਾਲ ਕਰ ਦਿੱਤੀ ਹੈ। ਸਰਕਾਰੀ ਬੱਸਾਂ ਦੇ ਅਚਾਨਕ ਬੰਦ ਹੋਣ ਕਾਰਨ ਸਵਾਰੀਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਾਸ ਕਰਕੇ ਔਰਤਾਂ ਪਰੇਸ਼ਾਨ ਹੋ ਰਹੀਆਂ ਹਨ। ਮੁਕਤਸਰ ਦੇ ਬੱਸ ਸਟੈਂਡ ‘ਤੇ ਸਵਾਰੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ ਜੋ ਬੱਸਾਂ ਚੱਲਣ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਮੁਕਤਸਰ ਡਿਪੂ ‘ਚ ਰੋਜ਼ਾਨਾ 100 ਤੋਂ ਵੱਧ ਸਰਕਾਰੀ ਬੱਸਾਂ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਮੁਲਾਜ਼ਮਾਂ ਨੇ ਬੰਦ ਕਰ ਦਿੱਤਾ ਹੈ।

ਸਿਰਫ਼ 11 ਮਿੰਟ ਪਹਿਲਾਂ ਦਿੱਤਾ ਬੱਸਾਂ ਨੂੰ ਬੰਦ ਕਰਨ ਦਾ ਅਲਟੀਮੇਟਮ

ਮੁਕਤਸਰ ‘ਚ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਸਿਰਫ਼ 11 ਮਿੰਟ ਪਹਿਲਾਂ ਦੁਪਹਿਰ 2 ਵਜੇ ਬੱਸਾਂ ਬੰਦ ਕਰਨ ਦਾ ਇੰਟਰਨੈੱਟ ਮੀਡੀਆ ’ਤੇ ਅਲਟੀਮੇਟਮ ਦਿੱਤਾ। 1.49 ਮਿੰਟ ‘ਤੇ ਅਲਟੀਮੇਟਮ ਦੇਣ ਤੋਂ ਬਾਅਦ 2 ਵਜੇ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀ ਇਧਰ ਉਧਰ ਭਟਕ ਰਹੇ ਹਨ। ਔਰਤਾਂ ਨੂੰ ਕਿਰਾਇਆ ਖਰਚ ਕੇ ਪ੍ਰਾਈਵੇਟ ਬੱਸਾਂ ‘ਚ ਜਾਣਾ ਪਿਆ

ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਹੈ। ਅਜਿਹੇ ‘ਚ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਔਰਤਾਂ ਪਹਿਲਾਂ ਮੁਕਤਸਰ ਬੱਸ ਅੱਡੇ ‘ਤੇ ਕਰੀਬ ਇਕ ਘੰਟਾ ਉਡੀਕ ਕਰਦੀਆਂ ਰਹੀਆਂ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸਾਂ ਹੁਣ ਨਹੀਂ ਚੱਲਣਗੀਆਂ ਤਾਂ ਉਹ ਪ੍ਰਾਈਵੇਟ ਬੱਸਾਂ ‘ਚ ਹੀ ਕਿਰਾਇਆ ਖਰਚਣ ਲਈ ਮਜਬੂਰ ਹੋ ਗਈਆਂ।

ਟੀਐਮ ਨੂੰ ਬਰਖਾਸਤ ਕਰਨ ਦੀ ਮੰਗ –

ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਚੇਅਰਮੈਨ ਜਗਸੀਰ ਸਿੰਘ ਨੇ ਦੱਸਿਆ ਕਿ ਪੱਟੀ ਡਿਪੂ ਵਿਖੇ ਤਾਇਨਾਤ ਟੀਐਮ ਵੱਲੋਂ ਫਿਰੋਜ਼ਪੁਰ ਡਿਪੂ ਦੇ ਕੰਡਕਟਰ ਨੂੰ ਥੱਪੜ ਮਾਰਨ ਦੀ ਘਟਨਾ ਕਾਰਨ ਪੂਰੇ ਪੰਜਾਬ ‘ਚ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਡਿਊਟੀ ਦੌਰਾਨ ਕੰਡਕਟਰ ਨੂੰ ਥੱਪੜ ਮਾਰਨਾ ਅਤਿ ਨਿੰਦਣਯੋਗ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਤਕ ਉਕਤ ਅਧਿਕਾਰੀ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.