ਬਠਿੰਡਾ : ਕੁਝ ਅਣਪਛਾਤੇ ਲੋਕਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਚ ਲੱਗਣ ਵਾਲੇ ਵਿਸਾਖੀ ਮੇਲੇ ਤੋਂ ਐਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਉੱਪਰ ਖਾਲਿਸਤਾਨੀ ਝੰਡਾ ਲਗਾ ਦਿੱਤਾ ਗਿਆ। ਇਸ ਤੋਂ ਇਲਾਵਾ ਕਾਲਜ ਦੀਆਂ ਦੀਵਾਰਾਂ ’ਤੇ ਖਾਲਿਸਤਾਨ ਪੱਖੀ ਨਾਅਰੇ ਵੀ ਲਿਖੇ ਗਏ ਹਨ।
ਇਸ ਕਾਰੇ ਦੀ ਜ਼ਿੰਮੇਵਾਰੀ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਉਸ ਨੇ ਸ਼ੋਸਲ ਮੀਡੀਆ ’ਤੇ ਬਕਾਇਦਾ ਵੀਡੀਓ ਜਾਰੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਦੀਵਾਰ ’ਤੇ ਪੀਲੇ ਰੰਗ ਦਾ ਝੰਡਾ ਲਗਾ ਦਿੱਤਾ ਗਿਆ, ਜਿਸ ਉੱਪਰ ਖਾਲਿਸਤਾਨ ਤੇ ਐਸਐਫਜੇ ਲਿਖਿਆ ਹੋਇਆ ਹੈ।ਇਸ ਕਾਰਵਾਈ ਦਾ ਸਵੇਰੇ ਪਤਾ ਲੱਗਾ ਤਾਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਤਰੁੰਤ ਹਰਕਤ ਵਿਚ ਆਈ। ਪੁਲਿਸ ਨੇ ਉਕਤ ਝੰਡਾ ਉਤਾਰ ਲਿਆ ਅਤੇ ਖਾਲਿਸਤਾਨ ਪੱਖੀ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।