ਬਠਿੰਡਾ : ਬਠਿੰਡਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ 11 ਦਸੰਬਰ 2024 ਦੀ ਦਰਮਿਆਨੀ ਰਾਤ ਜੀਓ ਪੈਟਰੋਲ ਪੰਪ ’ਤੇ ਤਿੰਨ ਵਿਅਕਤੀਆਂ ਵੱਲੋਂ ਸਕਿਉਰਟੀ ਗਾਰਡ ਦੀ 12 ਬੋਰ ਰਾਈਫ਼ਲ ਚੁੱਕ ਕੇ ਫ਼ਰਾਰ ਹੋ ਗਏ। ਇਸ ਸਬੰਧੀ ਸੀਆਈ ਸਟਾਫ਼ ਅਤੇ ਵੱਖ-ਵੱਖ ਟੀਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹਨਾਂ ਤਿੰਨਾਂ ਵਿਚ ਇੱਕ ਨਾਬਾਲਿਗ਼ ਲੜਕਾ ਵੀ ਸ਼ਾਮਲ ਹੈ, ਮੁੱਖ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਂਡੀ ਦਾ ਰਹਿਣ ਵਾਲਾ ਹੈ। ਦੂਜੇ ਮੁਲਜ਼ਮ ਦਾ ਨਾਂ ਦਾਨਿਸ਼ ਜੋ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਤੀਜਾ ਲੜਕਾ ਨਾਬਾਲਿਗ਼ ਹੈ।
ਇਹ ਤਿੰਨੇਂ ਮੁਲਜ਼ਮ ਸਕਿਉਰਟੀ ਗਾਰਡ ਤੋਂ 12 ਬੋਰ ਰਾਈਫ਼ਲ ਖੋ ਕੇ ਫ਼ਰਾਰ ਹੋ ਗਏ ਸਨ ਜਾਂਚ ’ਚ ਪਤਾ ਲੱਗਾ ਹੈ ਕਿ ਇਨਾਂ ਨੂੰ ਵਿਦੇਸ਼ ਜਾਣ ਲਈ ਪੈਸੇ ਦੀ ਲੋੜ ਸੀ ਅਤੇ ਇਸ ਰਾਈਫ਼ਲ ਦੇ ਆਸਰੇ ਕਿਸੇ ਈਟੀਐਮ ਜਾਂ ਬੈਂਕ ਨੂੰ ਲੁੱਟਣ ਦੀ ਸਕੀਮ ਬਣਾ ਰਹੇ ਸਨ। ਉਸ ਤੋਂ ਪਹਿਲਾਂ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।