ਫਿਰੋਜ਼ਪੁਰ ’ਚ 23 ਸਾਲਾ ਲੜਕੀ ਨੂੰ ਘਰੋਂ ਅਗਵਾਹ ਕਰ ਕੀਤਾ ਗੈਂਗਰੇਪ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾ ਲੜਕੀ ਨੂੰ ਘਰ ’ਚੋਂ ਅਗਵਾ ਕਰ ਕੇ ਗੈਂਗ ਰੇਪ ਦੀ ਘਟਨਾ ਨੂੰ 2 ਆਰੋਪੀਆਂ ਨੇ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਹੀ ਰਹਿਣ ਵਾਲੇ ਨੇ ਦੋਨੋਂ ਆਰੋਪੀ, ਗੈਂਗਰੇਪ ਤੋਂ ਬਾਅਦ ਪਿੰਡ ਦੇ ਬਾਹਰ ਲੜਕੀ ਨੂੰ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪੀੜਤ ਲੜਕੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਅਤੇ ਦੋਨੋਂ ਆਰੋਪੀਆਂ ਖਿਲਾਫ਼ ਅਗਵਾ ਕਰਨ ਅਤੇ ਗੈਂਗਰੇਪ ਦਾ ਮੁਕਦਮਾ ਦਰਜ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। 

ਪੀੜਤ ਪਰਿਵਾਰ ਦੇ ਮੁਤਾਬਕ ਉਹਨਾਂ ਦੀ ਲੜਕੀ ਨੂੰ ਪਿੰਡ ਦੇ ਹੀ ਦੋ ਨੌਜਵਾਨ ਘਰ ਦੀਆਂ ਕੰਧਾ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੇ ਦਮ ’ਤੇ ਲੜਕੀ ਨੂੰ ਅਗਵਾ ਕਰਕੇ ਲੈ ਗਏ ਅਤੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਵਾਰੋਂ ਵਾਰੀ ਉਸ ਨਾਲ ਗੈਂਗ ਰੇਪ ਕੀਤਾ। ਗੈਂਗ ਰੇਪ ਕਰਨ ਤੋਂ ਬਾਅਦ ਆਰੋਪੀਆਂ ਨੇ ਪੀੜਤ ਲੜਕੀ ਨੂੰ ਪਿੰਡ ਦੇ ਬਾਹਰ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ, ਇਸੇ ਤਰ੍ਹਾਂ ਪੀੜਤ ਲੜਕੀ ਆਪਣੇ ਪਰਿਵਾਰ ਪਾਸ ਪਹੁੰਚੀ ਅਤੇ ਪਰਿਵਾਰ ਵੱਲੋਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਦੋੜ ਵਿਖੇ ਦਾਖ਼ਲ ਕਰਵਾਇਆ ਗਿਆ ਹੈ। 

ਇਸ ਮੌਕੇ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ 2 ਆਰੋਪੀਆਂ ਦੇ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ ਜੋ ਕਿ ਉਸ ਦੇ ਪਿੰਡ ਹਜ਼ਾਰਾਂ ਸਿੰਘ ਵਾਲਾ ਦੇ ਹੀ ਰਹਿਣ ਵਾਲੇ ਹਨ, ਆਰੋਪੀਆਂ ਖਿਲਾਫ਼ ਕਿਡਨੈਪਿੰਗ ਅਤੇ ਗੈਂਗਰੇਪ ਦਾ ਮੁਕਦਮਾ ਦਰਜ ਕੀਤਾ ਗਿਆ ਹੈ ਆਰੋਪੀ ਫ਼ਰਾਰ ਹਨ। ਪੁਲਿਸ ਵੱਲੋਂ ਜਲਦ ਹੀ ਆਰੋਪੀਆਂ ਨੂੰ ਫੜੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਦੀ ਗੱਲ ਕਹੀ ਹੈ। 

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2026 Prime Uday. All Rights Reserved | Designed by BringBrandOn.