ਫਿਰੋਜ਼ਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਟੱਲੀ ਗ੍ਰਾਮ ’ਚ ਹੜ੍ਹ ਦੇ ਪਾਣੀ ‘ਚ ਡੁੱਬਣ ਨਾਲ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਗੁਰਮੀਤ ਸਿੰਘ ਉਮਰ 45 ਸਾਲਾ ਪਿੰਡ ਟੱਲੀ ਗ੍ਰਾਮ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਦੀ ਜਦੋਂ ਡੁੱਬਦੇ ਵਿਅਕਤੀ ’ਤੇ ਨਜ਼ਰ ਪਾਈ ਤਾਂ ਖਾਲਸਾ ਏਡ ਨੇ ਰੈਸਕਿਊ ਕਰਕੇ ਗੁਰਮੀਤ ਸਿੰਘ ਨੂੰ ਪਾਣੀ ’ਚੋਂ ਡੁੱਬਦੇ ਨੂੰ ਬਾਹਰ ਕੱਢਿਆ ਅਤੇ ਹਾਲਾਤ ਨਾਜ਼ੁਕ ਦੇਖ ਕੇ ਹਸਪਤਾਲ ‘ਚ ਦਾਖ਼ਲ ਕਰਵਾਇਆ। ਜਿਥੇ ਇਲਾਜ ਦੌਰਾਨ ਕਿਸਾਨ ਗੁਰਮੀਤ ਸਿੰਘ ਨੇ ਦਮ ਤੋੜ ਦਿੱਤਾ।