ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ ‘ਚ ਕੀਤੀ ਸੋਧ

Share on facebook
Facebook
Share on twitter
Twitter
Share on whatsapp
WhatsApp
Share on pinterest
Pinterest
Share on linkedin
LinkedIn

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣੂ ਕਰਵਾਇਆ ਕਿ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਐਕਟ, 1958 ਵਿੱਚ ਬਹੁਤ ਜਰੂਰੀ ਸੋਧ ਕੀਤੀ ਗਈ ਹੈ, ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਛੋਟੇ ਦੁਕਾਨਦਾਰਾਂ ਨੂੰ ਮਿਲੇਗਾ ਲਾਭ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਦੁਕਾਨਾਂ ਵਿੱਚ 20 ਜਾਂ ਇਸ ਤੋਂ ਘੱਟ ਕਰਮਚਾਰੀ/ਹੈਲਪਰ ਹੋਣ ਦੀ ਸਥਿਤੀ ਵਿੱਚ ਇੰਸਪੈਕਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਪੜਤਾਲ ਜਾਂ ਹਿਸਾਬ-ਕਿਤਾਬ ਦੇਣ ਦੀ ਲੋੜ ਨਹੀਂ ਰਹੇਗੀ, ਜਿਸ ਨਾਲ ਦੁਕਾਨਦਾਰਾਂ ਨੂੰ ਬੇਵਾਜ਼ੀ ਤੰਗ ਕਰਨ ਤੋਂ ਰਾਹਤ ਮਿਲੇਗੀ। ਇਸ ਕਦਮ ਨਾਲ ਲਗਭਗ 95 ਪ੍ਰਤੀਸ਼ਤ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ।

50 ਘੰਟਿਆ ਵਧਾ ਕੇ ਕੀਤਾ 144 ਘੰਟੇ

ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਕਰਮਚਾਰੀਆਂ ਲਈ ਓਵਰਟਾਈਮ ਦੀ ਮਿਆਦ 50 ਘੰਟਿਆਂ ਤੋਂ ਵਧਾ ਕੇ ਹੁਣ 144 ਘੰਟੇ ਕਰ ਦਿੱਤੀ ਗਈ ਹੈ, ਜਿਸ ਨਾਲ ਕਰਮਚਾਰੀਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਹੋਰ ਕੰਮ ਕਰਨ ਦੇ ਮੌਕੇ ਮਿਲਣਗੇ। ਕੰਮ ਦਾ ਕੁੱਲ ਸਮਾਂ ਹੁਣ 12 ਘੰਟੇ ਤੱਕ ਹੋ ਸਕੇਗਾ।

ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਲੈ ਸਕਣਗੇ ਇਜਾਜ਼ਤ

ਉਹਨਾਂ ਨੇ ਦੱਸਿਆ ਕਿ ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਲੈ ਸਕਣਗੇ। ਜੇ ਕਿਸੇ ਅਰਜ਼ੀ ਵਿੱਚ ਗਲਤੀ ਆਈ ਤਾਂ ਉਸ ਨੂੰ ਸੁਧਾਰਨ ਲਈ ਮੌਕਾ ਦਿੱਤਾ ਜਾਵੇਗਾ, ਜਿਸ ਨਾਲ ਕਾਨੂੰਨੀ ਕਾਰਵਾਈਆਂ ਘੱਟ ਹੋਣਗੀਆਂ। ਮੁੱਖ ਮੰਤਰੀ ਨੇ ਯਕੀਨ ਦਿਵਾਇਆ ਕਿ ਹੁਣ ਇੰਸਪੈਕਟਰ ਰਾਜ ਨਹੀਂ, ਸਿਰਫ਼ ਤਰੱਕੀ ਤੇ ਸਹੂਲਤਾਂ ਦੀ ਨੀਤੀ ਲਾਗੂ ਕੀਤੀ ਜਾਵੇਗੀ। ਸੋਧਾਂ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਕੇ ਪਾਸ ਕਰਵਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।

Related Articles

ਅੱਜ ਦਾ ਮੁੱਖਵਾਕ

ਧਾਰਮਿਕ ਵਿਚਾਰ

ਅੱਜ ਦਾ ਵਿਚਾਰ

ਪੰਜਾਬੀ ਚੁਟਕਲੇ

Best Newspaper

About Us

Prime Uday is a Web Channel with Daily Newspaper in Punjab and other north India Regions.

Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

follow us

Contact Us

+91 94171-36821

© 2025 Prime Uday. All Rights Reserved | Designed by BringBrandOn.